ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਵਿੱਚ ਹੋਏ ਕਈ ਚੰਗੇ ਬਦਲਾਅ, ਜਲਦ ਹੋਣਗੇ ਲਾਗੂ

ਆਕਲੈਂਡ (ਹਰਪ੍ਰੀਤ ਸਿੰਘ) – ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੈਣੀ ਵਿੱਚ ਅੱਜ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਅਹਿਮ ਬਦਲਾਅ ਐਲਾਨੇ ਗਏ ਹਨ, ਜੋ 4 ਵੱਖੋ-ਵੱਖ ਸਟੇਜਾਂ ਵਿੱਚ ਸਾਲ 2025 ਵਿੱਚ ਲਾਗੂ ਹੋਣਗੇ। ਬਦਲਾਵਾਂ ਤਹਿਤ ਕਰਮਚਾਰੀਆਂ ਲਈ ਘੱਟੋ-ਘੱਟ ਔਸਤ ਤਨਖਾਹ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਨਿਊਜੀਲੈਂਡ ਬੱਚਿਆਂ ਨੂੰ ਬੁਲਾਉਣ ਲਈ ਕਰਮਚਾਰੀ ਨੂੰ ਘੱਟੋ-ਘੱਟ $55,844 ਕਮਾਈ ਜਰੂਰੀ ਹੋਏਗੀ।
ਨਾਲ ਹੀ ਵਰਕ ਐਕਸਪੀਰੀਅਂਸ ਨੂੰ 3 ਸਾਲ ਤੋਂ ਘਟਾਕੇ ਘਟਾਕੇ 2 ਸਾਲ ਦਾ ਕਰ ਦਿੱਤਾ ਗਿਆ ਹੈ।
ਇਮਪਲਾਇਰਜ਼ ਦੀ ਮੱਦਦ ਲਈ ਨਵਾਂ ਸੀਜਨਲ ਵੀਜਾ ਪਾਥਵੇਅ ਵੀ ਐਲਾਨਿਆ ਗਿਆ ਹੈ, ਤਾਂ ਜੋ ਲੋੜ ਵੇਲੇ ਵਧੇਰੇ ਕਾਮਿਆਂ ਦੀ ਭਰਤੀ ਹੋ ਸਕੇ, ਇਹ ਲੰਬੇ ਸਮੇਂ ਲਈ 3 ਸਾਲ ਦਾ ਮਲਟੀਐਂਟਰੀ ਵੀਜਾ ਹੋਏਗਾ ਤੇ ਨਾਲ ਹੀ ਘੱਟ ਸਮੇਂ ਲਈ 7 ਮਹੀਨਿਆਂ ਤੱਕ ਦਾ ਸਿੰਗਲ ਐਂਟਰੀ ਵੀਜਾ, ਮੌਜੂਦਾ ਟੈਂਪਰੇਰੀ ਸੀਜਨਲ ਵਰਕ ਵੀਜਾ ਤੱਦ ਤੱਕ ਹੀ ਜਾਰੀ ਰਹੇਗਾ।
ਜੋਬ ਲੇਵਲ 4 ਤੇ 5 ਲਈ ਵੀਜਾ ਦੀ ਮਿਆਦ ਵਧਾਕੇ 3 ਸਾਲ ਦੀ ਕਰ ਦਿੱਤੀ ਗਈ ਹੈ। ਇਸ ਸਭ ਤੋਂ ਇਲਾਵਾ ਇਮੀਗ੍ਰੇਸ਼ਨ ਨਿਊਜੀਲੈਂਡ ਜੋਬ ਚੈੱਕ ਦੇ ਪ੍ਰੋਸੈਸ ਨੂੰ ਵੀ ਸਰਲ ਬਨਾਉਣ ‘ਤੇ ਕੰਮ ਕਰ ਰਹੀ ਹੈ। ਲੋਅ ਰਿਸਕ ਇਮਪਲਾਇਰਜ਼ ਤੇ ਜੋਬ ਚੈੱਕ ਦਾ ਪ੍ਰੋਸੈਸ ਸਮੇਂ ਰਹਿੰਦੇ ਖਤਮ ਕਰਨ ਲਈ ਇਹ ਬਦਲਾਅ ਅਹਿਮ ਹੋਏਗਾ, ਜੋ ਕਿ ਜੁਲਾਈ 2025 ਤੋਂ ਲਾਗੂ ਹੋਏਗਾ।
ਵਧੇਰੇ ਜਾਣਕਾਰੀ ਲਈ ਇਸ ਲੰਿਕ ‘ਤੇ ਕਲਿੱਕ ਕੀਤਾ ਜਾ ਸਕਦਾ ਹੈ।

Share it :
error: Content is protected !!