
ਮੈਲਬੋਰਨ (ਹਰਪ੍ਰੀਤ ਸਿੰਘ) – ਮੈਲਬੋਰਨ ਦੇ ਵੈਸਟਗੇਟ ਫਰੀਵੇਅ ‘ਤੇ ਬੀਤੇ ਦਿਨੀਂ ਵਾਪਰੇ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ, ਜੋ ਮੋਟਰਸਾਈਕਲ ਚਲਾ ਰਿਹਾ ਸੀ। ਹਾਦਸਾ ਵਿਲੀਅਮ ਰੋਡ ਐਗਜ਼ਿਟ ਨਜਦੀਕ ਵਾਪਰਿਆ ਹੈ। 24 ਸਾਲਾ ਨੌਜਵਾਨ ਨੂੰ ਹਸਪਤਾਲ ਲੈ ਜਾਇਆ ਗਿਆ ਸੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਨੌਜਵਾਨ 2 ਟਰੱਕਾਂ ਦੇ ਵਿਚਾਲੇ ਫਸਣ ਕਾਰਨ ਡਿੱਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਟਰੱਕ ਡਰਾਈਵਰ ਤਾਂ ਮੌਕੇ ‘ਤੇ ਰੁੱਕ ਗਿਆ, ਪਰ ਦੂਜਾ ਮੌਕੇ ਤੋਂ ਫਰਾਰ ਹੋ ਗਿਆ, ਜੋ ਫਰੀਵੇਅ ‘ਤੇ ਪੱਛਮ ਦਿਸ਼ਾ ਵੱਲ ਜਾ ਰਿਹਾ ਸੀ ਤੇ ਮੈਲਬੋਰਨ ਪੁਲਿਸ ਨੂੰ ਟਰੱਕ ਡਰਾਈਵਰ ਦੀ ਭਾਲ ਹੈ।



