
ਆਕਲੈਂਡ (ਹਰਪ੍ਰੀਤ ਸਿੰਘ) – ਪਾਪਾਟੋਏਟੋਏ ਦੇ 33 ਸਾਲਾ ਰਿਹਾਇਸ਼ੀ ਚਿਰਾਗ ਮਿਸਤਰੀ ਨੂੰ ਆਕਲੈਂਡ ਜਿਲ੍ਹਾ ਅਦਾਲਤ ਵਿੱਚ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਉਸ ‘ਤੇ ਦੋਸ਼ ਸਨ ਕਿ ਉਸਨੇ ਆਪਣੇ ਸਾਬਕਾ ਮਾਲਕ ਰੀਅਲ ਅਸਟੇਟ ਕੰਪਨੀ ਰੇਅੳ ਵਾਈਟ ਨਾਲ ਧੋਖਾਧੜੀ ਨੂੰ ਅੰਜਾਮ ਦਿੱਤਾ। ਕਈ ਸਾਲਾਂ ਦੇ ਇਸ ਧੋਖੇ ਵਿੱਚ ਉਸਨੇ ਕਰੀਬ $340,000 ਦੀ ਠੱਗੀ ਮਾਰੀ। ਚਿਰਾਗ ਨੇ ਇਹ ਸਭ ਆਪਣੀ ਜੂਏ ਦੀ ਬੁਰੀ ਆਦਤ ਦੇ ਚਲਦਿਆਂ ਕੀਤਾ। $225,000 ਦੀ ਧੋਖਾਧੜੀ ਦਾ ਪਹਿਲੇ ਮਾਮਲੇ ਵਿੱਚ ਤਾਂ ਚਿਰਾਗ ਤੋਂ $225,000 ਵਸੂਲ ਲਏ ਗਏ ਸਨ, ਪਰ $112,000 ਵਾਲੀ ਧੋਖਾਧੜੀ ਦੇ ਹੁਣ ਦੇ ਮਾਮਲੇ ਵਿੱਚ ਪੈਸਾ ਵਸੂਲ ਨਹੀਂ ਹੋ ਸਕਿਆ।



