ਸ਼ੁਕਰ ਹੈ, 4 ਸਾਲ ਬਾਅਦ ਗੁੰਮਸ਼ੁਦਾ ਹੋਈ ਫਰਜਾਨਾ ਆਹਦ ਮਿਲੀ ਸਹੀ ਸਲਾਮਤ

ਮੈਲਬੋਰਨ (ਹਰਪ੍ਰੀਤ ਸਿੰਘ) – 4 ਸਾਲ ਪਹਿਲਾਂ ਫਰਜ਼ਾਨਾ ਆਹਦ ਅਚਾਨਕ ਲਾਪਤਾ ਹੋ ਗਈ ਸੀ ਤੇ ਵਿਕਟੋਰੀਆ ਪੁਲਿਸ ਨੇ ਵੀ ਉਸ ਦੀ ਭਾਲ ਲਈ ਕਈ ਵਾਰ ਗੁਜਾਰਿਸ਼ ਕੀਤੀ ਸੀ। ਆਖਿਰਕਾਰ 4 ਸਾਲਾਂ ਬਾਅਦ ਪੁਲਿਸ ਫਰਜ਼ਾਨਾ ਨੂੰ ਸਹੀ-ਸਲਾਮਤ ਲੱਭਣ ਵਿੱਚ ਸਫਲ ਰਹੀ ਹੈ।
ਇਸ ਸਮੇਂ ਦੌਰਾਨ ਨਾ ਤਾਂ ਕਦੇ ਫਰਜ਼ਾਨਾ ਨੇ ਆਪਣਾ ਬੈਂਕ ਖਾਤਾ ਚਲਾਇਆ ਤੇ ਨਾ ਹੀ ਆਪਣੀ ਕਾਰ ਨੂੰ ਵਰਤਿਆ। ਅਖੀਰਲੀ ਵਾਰ ਉਸ ਨਾਲ 2020 ਵਿੱਚ ਪੁਲਿਸ ਦੀ ਗੱਲਬਾਤ ਹੋਈ ਸੀ। ਫਰਜ਼ਾਨਾ, ਬੰਗਲਾਦੇਸ਼ ਮੂਲ਼ ਦੀ ਹੈ ਤੇ 2005 ਵਿੱਚ ਆਸਟ੍ਰੇਲੀਆ ਆਈ ਸੀ, ਜਿਸ ਤੋਂ ਬਾਅਦ ਬ੍ਰਿਸਬੇਨ, ਸਿਡਨੀ ਤੇ ਮੈਲਬੋਰਨ ਸ਼ਹਿਰਾਂ ਵਿੱਚ ਰਹੀ।

Share it :
error: Content is protected !!