5 ਵਾਰ ਲੋਟੋ ਵਿੱਚ ਕਈ ਮਿਲੀਅਨ ਡਾਲਰ ਜਿੱਤਣ ਵਾਲੇ ਨਿਊਜੀਲੈਂਡ ਵਾਸੀ ਨੇ ਦੱਸਿਆ ਉਸਦਾ ਲੋਟੋ ਜਿੱਤਣ ਦਾ ਰਾਜ

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦਾ ਕਾਰਲੋ ਮਸੈਟੀ ਹੁਣ ਤੱਕ 5 ਵਾਰ ਲੋਟੋ ਦੇ ਵੱਡੇ ਇਨਾਮ ਜਿੱਤਕੇ ਆਪਣੇ ਅੰਦਰ ਕਈ ਮਿਲੀਅਨ ਡਾਲਰ ਕਰ ਚੁੱਕਾ ਹੈ ਤੇ ਹੁਣ ਉਸਨੇ ਦੱਸਿਆ ਹੈ ਕਿ ਉਹ ਕਿਵੇਂ ਟਿਕਟਾਂ ਦੀ ਚੋਣ ਕਰਦਾ ਸੀ। ਉਸਦਾ ਕਹਿਣਾ ਹੈ ਕਿ ਉਹ ਇੱਕੋ ਵਾਰ ਵਿੱਚ ਰੈਂਡਮਲੀ ਟਿਕਟਾਂ ਕਦੇ ਵੀ ਨਹੀਂ ਖ੍ਰੀਦਦਾ, ਬਲਕਿ ਆਪਣੀ ਮਨਪਸੰਦ ਦੇ 8-9 ਵੱਖੋ-ਵੱਖ ਨੰਬਰ ਚੁਣਦਾ ਹੈ। ਇਸ ਤੋਂ ਇਲਾਵਾ ਉਹ ਘੱਟੋ-ਘੱਟ $5000 ਤੋਂ $8000 ਇਨ੍ਹਾਂ ਟਿਕਟਾਂ ‘ਤੇ ਖਰਚਦਾ ਹੈ, ਨਾਲ ਹੀ ਉਸਨੇ ਇਹ ਵੀ ਦੱਸਿਆ ਕਿ ਉਹ ਵੱਡੇ ਲੋਟੋ ਡਰਾਅ ‘ਤੇ ਨਹੀਂ ਬਲਕਿ ਉਨ੍ਹਾਂ ਡਰਾਵਾਂ ਲਈ ਟਿਕਟਾਂ ਖ੍ਰੀਦਦਾ ਹੈ, ਜਿਸ ਲਈ ਲੋਕਾਂ ਦੀ ਗਿਣਤੀ ਘੱਟ ਹੋਏ।
ਕਾਰਲੋ ਉਸ ਵੇਲੇ ਪਹਿਲੀ ਵਾਰ ਸੁਰਖੀਆਂ ਵਿੱਚ ਆਇਆ ਸੀ, ਜਦੋਂ ਉਸਨੇ 2018 ਵਿੱਚ ਇੱਕ ਹਫਤੇ ਦੇ ਅੰਦਰ $2.5 ਮਿਲੀਅਨ ਮੁੱਲ ਦੇ 2 ਲੋਟੋ ਇਨਾਮ ਜਿੱਤੇ ਤੇ ਉਸਤੋਂ ਠੀਕ 15 ਦਿਨ ਬਾਅਦ $48,000 ਜਿੱਤੇ। ਉਸ ਵੇਲੇ ਉਹ ਆਸਟ੍ਰੇਲੀਆ ਵਿੱਚ ਸੀ ਤੇ ਹੁਣ ਮੁੜ ਤੋਂ ਉਹ ਆਸਟ੍ਰੇਲੀਆ ਆਕੇ ਰਹਿਣ ਲੱਗਾ ਹੈ।

Share it :
error: Content is protected !!