
ਆਕਲੈਂਡ (ਹਰਪ੍ਰੀਤ ਸਿੰਘ) – ਟ੍ਰਿਪਅਡਵਾਈਜ਼ਰ ਨੇ ਦੁਨੀਆਂ ਦੀਆਂ ਸਭ ਤੋਂ ਸ਼ਾਨਦਾਰ ਘੁੰਮਣ ਵਾਲੀਆਂ ਥਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਇਸ ਲਈ ਯਾਤਰੀਆਂ ਦੇ ਲੱਖਾਂ ਰੀਵਿਊ ਨੂੰ ਗਿਿਣਆ ਗਿਆ ਹੈ। ਨਿਊਜੀਲੈਂਡ ਵਾਸੀਆਂ ਤੇ ਵਿਦੇਸ਼ਾਂ ਤੋਂ ਘੁੰਮਣ ਵਾਲੇ ਨਿਊਜੀਲ਼ੈਂਡ ਆਉਣ ਵਾਲਿਆਂ ਦੀ ਸਭ ਤੋਂ ਮਨਪਸੰਦ ਘੁੰਮਣ-ਫਿਰਣ ਦੀ ਥਾਂ ਕੁਈਨਟਾਊਨ ਸਾਬਿਤ ਹੋਇਆ ਹੈ, ਜਿੱਥੇ ਬੱਚਿਆਂ ਤੋਂ ਲੈਕੇ ਵੱਡਿਆਂ ਲਈ ਤੇ ਕੁਦਰਤ ਦਾ ਹਰ ਇੱਕ ਤਰ੍ਹਾਂ ਦਾ ਦਿਲਕਸ਼ ਨਜਾਰਾ ਮੌਜੂਦ ਹੈ। ਸਾਊਥ ਪੈਸੇਫਿਕ ਕੈਟੇਗਰੀ ਵਿੱਚ ਵੀ ਕੁਈਨਜ਼ਟਾਊਨ ਤੀਜੇ ਨੰਬਰ ‘ਤੇ ਆਇਆ ਹੈ, ਜਦਕਿ ਪਹਿਲੇ ਨੰਬਰ ‘ਤੇ ਫੀਜੀ ਦਾ ਵੀਟੀ ਲੇਵੂ ਤੇ ਦੂਜੇ ਨੰਬਰ ‘ਤੇ ਮੈਲਬੋਰਨ ਆਏ ਹਨ।



