ਉਬਰ ਡਰਾਈਵਰ ਹੋ ਜਾਣ ਸਾਵਧਾਨ!

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਕੁਝ ਸਮੇਂ ਤੋਂ ਉਬਰ ਦੇ ਗ੍ਰਾਹਕਾਂ ਵਲੋਂ ਕੁਝ ਅਜਿਹੀਆਂ ਸ਼ਿਕਾਇਤਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਉਬਰ ਰਾਈਡ ਦੌਰਾਨ ਡਰਾਈਵਰ ਨੇ ਉਨ੍ਹਾਂ ਦੀ ਰਾਈਡ ਕੈਂਸਲ ਕਰ ਦਿੱਤੀ ਅਤੇ ਬਾਅਦ ਵਿੱਚ ਰਾਈਡ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਤੋਂ ਨਕਦੀ ਦੇ ਰੂਪ ਵਿੱਚ ਜਾਂ ਸਿੱਧਾ ਬੈਂਕ ਟ੍ਰਾਂਸਫਰ ਕਰਕੇ ਪੈਸੇ ਪੁਆਏ। ਕਮਾਈ ਕਰਨ ਦਾ ਇਹ ਤਰੀਕਾ ਸੌਖਾ ਤਾਂ ਲੱਗ ਸਕਦਾ ਹੈ, ਪਰ ਇਹ ਵੀ ਧਿਆਨ ਦੇਣਾ ਬਣਦਾ ਹੈ ਕਿ ਉਬਰ ਆਪਣੀ ਕੰਪਨੀ ਦੇ ਨਿਯਮਾਂ ਤਹਿਤ ਅਜਿਹੇ ਡਰਾਈਵਰਾਂ ‘ਤੇ ਜਲਦ ਹੀ ਵੱਡੀ ਕਾਰਵਾਈ ਵੀ ਕਰ ਸਕਦਾ ਹੈ। ਸੋ ਸਾਵਧਾਨ ਤੇ ਬੱਚਕੇ ਰਹਿਓ, ਕਿਉਂਕਿ ਨਾ ਸਿਰਫ ਇਸ ਤਰੀਕੇ ਨਾਲ ਗ੍ਰਾਹਕ ਦਾ ਨੁਕਸਾਨ ਹੁੰਦਾ ਹੈ, ਬਲਕਿ ਉਬਰ ਨੂੰ ਵੀ ਸਿੱਧਾ ਕਾਰੋਬਾਰੀ ਨੁਕਸਾਨ ਝੱਲਣਾ ਪੈਂਦਾ ਹੈ।

Share it :
error: Content is protected !!