
ਮੈਲਬੋਰਨ (ਹਰਪ੍ਰੀਤ ਸਿੰਘ) – ਭਾਰਤੀ ਮੂਲ ਦੇ ਇੱਕ 42 ਸਾਲਾ ਵਿਅਕਤੀ ਦੀਆਂ ਦਿੱਕਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅੱਜ ਉਸਦੀ ਪੇਸ਼ੀ ਡਾਰਵਿਨ ਦੀ ਅਦਾਲਤ ਵਿੱਚ ਕਰਵਾਈ ਗਈ ਹੈ। ਦਰਅਸਲ ਵਿਅਕਤੀ ਬੈਂਗਲੋਰ ਤੋਂ ਸਿਡਨੀ ਦੀ ਕਵਾਂਟਸ ਦੀ ਉਡਾਣ ਵਿੱਚ ਸਫਰ ਕਰ ਰਿਹਾ ਸੀ, ਜਦੋਂ ਉਸਨੇ ਸ਼ਰਾਬ ਦੇ ਨਸ਼ੇ ਵਿੱਚ ਯਾਤਰੀਆਂ ਅਤੇ ਸਟਾਫ ਨਾਲ ਗਲਤ ਵਰਤਾਰਾ ਸ਼ੁਰੂ ਕਰ ਦਿੱਤਾ ਤੇ ਫਰਸ਼ ‘ਤੇ ਵੀ ਕਈ ਥਾਂ ਥੁੱਕਿਆ। ਫਿਰ ਕੁਝ ਯਾਤਰੀਆਂ ਦੀ ਮੱਦਦ ਨਾਲ ਉਸਨੂੰ ਕਾਬੂ ਵਿੱਚ ਕਰਕੇ ਉਡਾਣ ਨੂੰ ਨਾਰਦਨ ਟੈਰੀਟਰੀ ਵਿਖੇ ਡਾਇਵਰਟ ਕੀਤਾ ਗਿਆ। ਵਿਅਕਤੀ ਦੀ ਪੇਸ਼ੀ ਅਦਾਲਤ ਵਿੱਚ ਹੋ ਗਈ ਹੈ ਤੇ ਅਗਲੇ ਹਫਤੇ ਉਸਦੀ ਪੇਸ਼ੀ ਦੁਬਾਰਾ ਕਰਵਾਈ ਜਾਈ ਹੈ। ਦੋਸ਼ੀ ਸਾਬਿਤ ਹੋਣ ‘ਤੇ ਉਸਨੂੰ $16,500 ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।



