
ਮੈਲਬੋਰਨ (ਹਰਪ੍ਰੀਤ ਸਿੰਘ) – ਅਮਰੀਕਾ ਦੀ ਲੋਸ ਐਂਜਲਸ ਕਾਉਂਟੀ ਵਿੱਚ ਲੱਗੀ ਅੱਗ ਹੁਣ ਤੱਕ ਹਜਾਰਾਂ ਘਰਾਂ ਨੂੰ ਤਬਾਹ ਕਰ ਚੁੱਕੀ ਹੈ ਤੇ ਇਸ ਕਾਰਨ ਘੱਟੋ-ਘੱਟ 10 ਮੌਤਾਂ ਹੋਣ ਦੀ ਵੀ ਖਬਰ ਹੈ, ਪਰ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਗਿਆ। ਇਸੇ ਲਈ ਆਸਟ੍ਰੇਲੀਆ ਨੇ ਅੱਗ ਬੁਝਾਉਣ ਵਿੱਚ ਅਮਰੀਕਾ ਦੀ ਅੱਗ ਬੁਝਾਉਣ ਵਿੱਚ ਮੱਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਇਸ ਗੱਲ ਦਾ ਖੁਲਾਸਾ ਐਮਰਜੈਂਸੀ ਮੈਨੇਜਮੈਂਟ ਮਨਿਸਟਰ ਜੈਨੀ ਮੈਕਲੀਸਟਰ ਨੇ ਕੀਤਾ ਹੈ, ਉਨ੍ਹਾਂ ਬਿਆਨਬਾਜੀ ਕਰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਵਲੋਂ ਇਸ ਮੱਦਦ ਦੀ ਪੇਸ਼ਕਸ਼ ਕੀਤੀ ਗਈ ਹੈ ਤੇ ਜੇ ਅਮਰੀਕਾ ਹਾਂ ਕਰਦਾ ਹੈ ਤਾਂ ਆਸਟ੍ਰੇਲੀਆ ਅੱਗ ਬੁਝਾਉਣ ਲਈ ਆਪਣੇ ਵਿਸ਼ੇਸ਼ ਦਸਤੇ ਅਮਰੀਕਾ ਭੇਜੇਗਾ, ਜੋ ਕਿ ਬੇਕਾਬੂ ਹੁੰਦੀ ਅੱਗ ਦੇ ਕਾਰਨ ਹੁਣ ਸੁਭਾਵਿਕ ਲੱਗ ਰਿਹਾ ਹੈ।



