
ਆਕਲੈਂਡ ਕੌਂਸਲ ਦੀ ਖੋਜ ਅਨੁਸਾਰ ਆਉਣ ਵਾਲੇ ਸਾਲਾਂ ਵਿੱਚ ਗਰਮੀ ਦੀਆਂ ਲਹਿਰਾਂ ਲੰਬੀਆਂ ਅਤੇ ਵਧੇਰੇ ਵਾਰ ਆ ਸਕਦੀਆਂ ਹਨ। 2090 ਤੱਕ ਉੱਚ ਤਾਪਮਾਨ ਵਾਲੇ ਦ੍ਰਿਸ਼ ਵਿੱਚ ਗਰਮੀ ਦੀ ਲਹਿਰ ਲਗਭਗ 20 ਦਿਨਾਂ ਤੱਕ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਗਰਮ ਦਿਨਾਂ ਦੇ ਨਾਲ ਗਰਮ ਰਾਤਾਂ ਵੀ ਸਿਹਤ ਲਈ ਗੰਭੀਰ ਖਤਰਾ ਬਣ ਸਕਦੀਆਂ ਹਨ, ਕਿਉਂਕਿ ਸਰੀਰ ਨੂੰ ਗਰਮੀ ਤੋਂ ਰਾਹਤ ਮਿਲਣ ਲਈ ਕਾਫ਼ੀ ਸਮਾਂ ਨਹੀਂ ਮਿਲੇਗਾ।
ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਆਕਲੈਂਡ ਦੇ ਸ਼ਹਿਰੀ ਇਲਾਕਿਆਂ, ਖਾਸ ਕਰਕੇ ਸਿਟੀ ਸੈਂਟਰ, ਵਿੱਚ Urban Heat Island Effect ਕਾਰਨ ਰਾਤ ਸਮੇਂ ਤਾਪਮਾਨ ਹੋਰ ਇਲਾਕਿਆਂ ਨਾਲੋਂ ਵੱਧ ਰਹਿ ਸਕਦਾ ਹੈ। ਇਸ ਨਾਲ ਭਵਿੱਖ ਦੀ ਗਰਮੀ ਦਾ ਪ੍ਰਭਾਵ ਹੋਰ ਵਧਣ ਦੀ ਸੰਭਾਵਨਾ ਹੈ।
ਖੋਜਕਾਰਾਂ ਮੁਤਾਬਕ ਜੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਗਰਮੀ ਨਾਲ ਨਜਿੱਠਣ ਲਈ ਉਚਿਤ ਤਿਆਰੀ ਨਾ ਕੀਤੀ ਗਈ ਤਾਂ ਲੰਬੀਆਂ ਹੀਟਵੇਵਜ਼ ਲੋਕਾਂ ਦੀ ਸਿਹਤ ਲਈ ਖਤਰਨਾਕ, ਇੱਥੋਂ ਤੱਕ ਕਿ ਜਾਨਲੇਵਾ ਵੀ ਹੋ ਸਕਦੀਆਂ ਹਨ।



