
ਵਰਤਮਾਨ ਵਿੱਚ ਕਮਿਊਨਿਟੀ ਲੀਜ਼ ‘ਤੇ ਲਈ ਗਈ ਜਗ੍ਹਾ ਤੋਂ ਆਪਣੀਆਂ ਸੇਵਾਵਾਂ ਚਲਾ ਰਹੀ ਹੈ, ਜਿਸ ਕਾਰਨ ਵਧ ਰਹੀਆਂ ਲੋੜਾਂ ਨੂੰ ਪੂਰਾ ਕਰਨਾ ਚੁਣੌਤੀ ਬਣਦਾ ਜਾ ਰਿਹਾ ਹੈ।
ਸੋਸਾਇਟੀ ਵੱਲੋਂ ਕਮਿਊਨਿਟੀ ਲਈ ਕਈ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਲੋੜਵੰਦ ਪਰਿਵਾਰਾਂ ਲਈ ਮੁਫ਼ਤ ਭੋਜਨ ਅਤੇ ਸਹਾਇਤਾ, ਬੱਚਿਆਂ ਲਈ ਮੁਫ਼ਤ ਮਿਊਜ਼ਿਕ, ਮੈਥਸ ਅਤੇ ਅੰਗਰੇਜ਼ੀ ਦੀਆਂ ਕਲਾਸਾਂ, ਸਿੱਖ ਮਾਰਸ਼ਲ ਆਰਟਸ ਦੀ ਸਿਖਲਾਈ, ਖੂਨਦਾਨ ਅਤੇ ਕਮਿਊਨਿਟੀ ਵੈੱਲਬੀਇੰਗ ਮੁਹਿੰਮਾਂ, ਇੰਟਰਫੇਥ ਅਤੇ ਹੋਰ ਕਮਿਊਨਿਟੀਆਂ ਨਾਲ ਸਾਂਝੇ ਉਪਰਾਲੇ ਸ਼ਾਮਲ ਹਨ।
*$2 ਮਿਲੀਅਨ ਦਾ ਟੀਚਾ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ:*
• 20,000 ਲੋਕ ਜੇ $100 ਦਾਨ ਕਰਨ ਤਾਂ $2 ਮਿਲੀਅਨ
• 4,000 ਲੋਕ ਜੇ $500 ਦਾਨ ਕਰਨ ਤਾਂ $2 ਮਿਲੀਅਨ
• 2,000 ਲੋਕ ਜੇ $1,000 ਦਾਨ ਕਰਨ ਤਾਂ $2 ਮਿਲੀਅਨ
ਸੰਗਤ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਗਈ ਹੈ ਕਿ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਦਸਵੰਧ ਜਾਂ ਸੇਵਾ ਦੇ ਰੂਪ ਵਿੱਚ $10, $20, $50, $100, $500 ਜਾਂ $1,000 ਦਾ ਯੋਗਦਾਨ ਪਾਵੇ। ਇਹ ਯੋਗਦਾਨ ਸਿਰਫ਼ ਇੱਕ ਇਮਾਰਤ ਖਰੀਦਣ ਲਈ ਨਹੀਂ ਹੋਵੇਗਾ, ਸਗੋਂ ਇੱਕ ਅਜਿਹੀ ਸਥਾਈ ਥਾਂ ਬਣਾਉਣ ਵਿੱਚ ਸਹਾਇਤਾ ਕਰੇਗਾ ਜਿੱਥੇ ਬੱਚੇ ਸਿੱਖਿਆ ਅਤੇ ਗੁਰਮਤਿ ਨਾਲ ਜੁੜ ਸਕਣ, ਪਰਿਵਾਰਾਂ ਨੂੰ ਸਹਾਇਤਾ ਮਿਲੇ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਸਕੇ।



