Auckland (NZ Punjabi News) – ਫਿਜੀ ਵਿੱਚ HIV ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਕਾਰਨ ਦੇਸ਼ ਨੇ ਰਾਸ਼ਟਰੀ ਸੰਕਟ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਫਿਜੀ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ HIV ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ ਅਤੇ ਹਜ਼ਾਰਾਂ ਲੋਕ ਇਸ ਲਾਇਲਾਜ ਵਾਇਰਸ ਨਾਲ ਜੀ ਰਹੇ ਹਨ।
ਫਿਜੀ ਸਰਕਾਰ ਮੁਤਾਬਕ HIV ਦੇ ਫੈਲਾਅ ਦੇ ਪਿੱਛੇ ਨਸ਼ਿਆਂ ਦੀ ਵਰਤੋਂ ਵੀ ਇੱਕ ਵੱਡਾ ਕਾਰਨ ਬਣ ਰਹੀ ਹੈ। ਖਾਸ ਤੌਰ ’ਤੇ ਨਸ਼ੇ ਲੈਣ ਲਈ ਸੂਈਆਂ ਸਾਂਝੀਆਂ ਕਰਨ ਨਾਲ HIV ਦੇ ਫੈਲਣ ਦਾ ਖਤਰਾ ਵਧਦਾ ਹੈ।
ਇਸ ਦੌਰਾਨ ਫਿਜੀ ਜਾਣ ਦੀ ਯੋਜਨਾ ਬਣਾ ਰਹੇ ਨਿਊਜ਼ੀਲੈਂਡ ਵਾਸੀਆਂ ਨੂੰ ਵਿਆਪਕ ਟ੍ਰੈਵਲ ਇੰਸ਼ੋਰੈਂਸ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਨਿਊਜ਼ੀਲੈਂਡ ਸਰਕਾਰ ਦੀ SafeTravel ਸੇਵਾ ਵੀ ਵਿਦੇਸ਼ ਯਾਤਰਾ ਕਰਨ ਵਾਲਿਆਂ ਨੂੰ ਢੁਕਵਾਂ ਅਤੇ comprehensive travel insurance ਲੈਣ ਦੀ ਸਲਾਹ ਦਿੰਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ HIV ਤੋਂ ਬਚਾਅ ਲਈ ਸੁਰੱਖਿਅਤ ਸੈਕਸ, ਸੂਈਆਂ ਸਾਂਝੀਆਂ ਨਾ ਕਰਨਾ ਅਤੇ ਲੋੜ ਪੈਣ ’ਤੇ HIV ਟੈਸਟ ਕਰਵਾਉਣਾ ਬਹੁਤ ਮਹੱਤਵਪੂਰਨ ਹੈ। HIV ਦਾ ਇਲਾਜ ਉਪਲਬਧ ਹੈ, ਜੋ ਵਾਇਰਸ ਨੂੰ ਕਾਬੂ ਵਿੱਚ ਰੱਖ ਸਕਦਾ ਹੈ, ਹਾਲਾਂਕਿ ਇਹ ਬਿਮਾਰੀ ਬਹੁਤ ਖਤਰਨਾਕ ਸਾਬਿਤ ਹੋ ਰਹੀ ਹੈ।



