ਅਮਰੀਕੀ ਮਹਿਲਾ ਆਕਲੈਂਡ ਏਅਰਪੋਰਟ ‘ਤੇ 31 ਕਿਲੋ ਨਸ਼ੀਲੇ ਪਦਾਰਥ ਸਮੇਤ ਹੋਈ ਗ੍ਰਿਫਤਾਰ

ਆਕਲੈਂਡ (ਹਰਪ੍ਰੀਤ ਸਿੰਘ) – ਅਮਰੀਕਾ ਦੀ ਇੱਕ ਮਹਿਲਾ ਨੂੰ ਆਕਲੈਂਡ ਏਅਰਪੋਰਟ ‘ਤੇ 31 ਕਿਲੋ ਮੈੱਥ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮਹਿਲਾ ਕਿਸੇ ਕੰਪਨੀ ਦੀ ਬ੍ਰਾਂਡ ਅਬੈਂਸਡਰ ਦੱਸੀ ਜਾ ਰਹੀ ਹੈ ਅਤੇ ਸੈਨਫ੍ਰਾਂਸਿਸਕੋ ਤੋਂ ਯੂਨਾਇਟੇਡ ਏਅਰਲਾਈਨਜ਼ ਦੀ ਉਡਾਣ ਰਾਂਹੀ ਸ਼ਨੀਵਾਰ ਆਕਲੈਂਡ ਪੁੱਜੀ ਸੀ।

ਕਸਟਮ ਅਧਿਕਾਰੀਆਂ ਅਨੁਸਾਰ ਨਸ਼ੀਲੇ ਪਦਾਰਥ ਦਾ ਮੁੱਲ $1.6 ਮਿਲੀਅਨ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਨਿਊਜੀਲੈਂਡ ਦੇ ਸਮਾਜ ਵਿੱਚ ਕਰੀਬ $33 ਮਿਲੀਅਨ ਤੱਕ ਦਾ ਨੁਕਸਾਨ ਪੁੱਜਣਾ ਸੀ। ਮਹਿਲਾ ਨੂੰ ਕਲਾਸ ਏ ਸ਼੍ਰੇਣੀ ਦੇ ਨਸ਼ੇ ਤਹਿਤ ਚਾਰਜ ਕੀਤਾ ਗਿਆ ਹੈ, ਜਿਸ ਦੀ ਸਜਾ 10 ਸਾਲ ਤੱਕ ਹੋ ਸਕਦੀ ਹੈ।

Share it :
error: Content is protected !!