ਟਾਕਾਨਿਨੀ ਗੁਰੂਘਰ ਬਾਹਰ ਵਾਪਰਿਆ ਹਾਦਸਾ

ਗੁਰੂਘਰ ਦੇ ਬਾਹਰ ਟਰੱਕਾਂ ਦੀ ਗਲਤ ਪਾਰਕਿੰਗ ਕਾਰਨ ਵਾਪਰਿਆ ਹਾਦਸਾ

ਆਕਲੈਂਡ (ਹਰਪ੍ਰੀਤ ਸਿੰਘ) – ਟਾਕਾਨਿਨੀ ਗੁਰੂਘਰ ਦੇ ਬਾਹਰ ਅੱਜ ਇੱਕ ਕਾਰ ਤੇ ਟਰੱਕ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਗੁਰੂਘਰ ਦੇ ਤੀਜੇ ਗੇਟ ਤੋਂ ਬਾਹਰ ਨਿੱਕਲ ਰਹੀ ਸੀ, ਜਿਸ ਕਾਰਨ ਸੜਕ ‘ਤੇ ਆ ਰਹੀ ਇੱਕ ਗੱਡੀ ਪਹਿਲਾਂ ਇਸੇ ਗੱਡੀ ਨਾਲ ਟਕਰਾਈ ਤੇ ਬਾਅਦ ਵਿੱਚ ਬੇਕਾਬੂ ਹੁੰਦੀ ਹੋਈ ਟਰੱਕ ਹੇਠਾਂ ਜਾ ਵੜੀ। ਚੰਗੀ ਕਿਸਮਤ ਨੂੰ ਹਾਦਸਾ ਜਾਨਲੇਵਾ ਸਾਬਿਤ ਨਹੀਂ ਹੋਇਆ। ਦੱਸਦੀਏ ਕਿ ਟਰੱਕਾਂ ਦੀ ਗੇਟ ਦੇ ਦੋਨੋਂ ਪਾਸੇ ਪਾਰਕਿੰਗ ਦੇ ਚਲਦਿਆਂ ਬਲਾਇੰਡ ਪੁਆਇੰਟ ਬਣ ਜਾਂਦਾ ਹੈ, ਜਿਸ ਕਾਰਨ ਗੁਰੂਘਰ ਚੋਂ ਨਿੱਕਲ ਰਹੀ ਗੱਡੀ ਨੂੰ ਸੜਕ ‘ਤੇ ਆਉਂਦੀ ਗੱਡੀ ਬਿਲਕੁਲ ਵੀ ਨਹੀਂ ਦਿਖਦੀ ਤੇ ਅਜਿਹੇ ਵਿੱਚ ਗੁਰੂਘਰ ਦੇ ਗੇਟਾਂ ਨਜਦੀਕ ਟਰੱਕਾਂ ਦਾ ਖੜਣਾ ਕਿਤੇ ਨਾ ਕਿਤੇ ਠੀਕ ਨਹੀਂ ਹੈ, ਇਸੇ ਕਾਰਨ ਕਰਕਰੇ ਅਜਿਹਾ ਹਾਦਸਾ ਪਹਿਲਾਂ ਵੀ ਵਾਪਰ ਚੁੱਕਾ ਹੈ।

Share it :
error: Content is protected !!