ਐਡੀਲੇਡ ਚ ਮਾਨਸਿਕ ਸਿਹਤ ਤੇ ਅਧਾਰਤ ਖੁਸ਼ੀਆਂ ਦੇ ਕੋਰਸ ਸਮਾਗਮ ਦੀ ਗੁੁਰਇਕਬਾਲ ਸਿੰਘ ਵਲੋ ਸਫਲ ਪੇਸਕਾਰੀ

Gurikbal Singh

ਐਡੀਲੇਡ 17 ਫਰਵਰੀ (ਗੁਰਮੀਤ ਸਿੰਘ ਵਾਲੀਆ) – ਐਡੀਲੇਡ ਸੰਗਤ ਐਸ-ਏ ਸੰਸਥਾ ਵੱਲੋਂ ਖੁਸ਼ੀਆਂ ਦੇ ਕੋਰਸ ਸੈਮੀਨਾਰ ਪਾਰਕ ਥੇਟਰ ਐਂਗਲ ਪਾਰਕ ਚ ਕਰਵਾਏ ਗਏ ਸਮਾਗਮ ਵਿੱਚ ਗੁੁਰਇਕਬਾਲ ਸਿੰਘ ਸਪੈਸ਼ਲ ਇੰਗਲੈਂਡ ਤੋਂ ਸ਼ਿਰਕਤ ਕਰਨ ਲਈ ਪਹੁੰਚੇ| ਮਿੰਟੂ ਬਰਾੜ ਨੇ ਜਿੱਥੇ ਨਿਵੇਕਲੇ ਕਰਵਾਏ ਜਾ ਰਹੇ ਸੈਮੀਨਾਰ ਤੇ ਮਹਿਮਾਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਉੱਥੇ ਐਡੀਲੇਡ ਸੰਗਤ ਐਸ-ਏ ਸੰਸਥਾ ਤੇ ਉਸ ਵੱਲੋਂ ਕੀਤੇ ਜਾ ਰਹੇ ਅਨੇਕਾਂ ਸੁਚੱਜੇ ਕਾਰਜਾਂ ਦੀ ਜਾਣਕਾਰੀ ਵੀ ਸਭਨਾ ਨਾਲ ਸਾਂਝੀ ਕੀਤੀ | ਅਮਨਦੀਪ ਕੌਰ ਨੇ ਗੁਰ ਇਕਬਾਲ ਸਿੰਘ ਨੂੰ ਜੀ ਆਇਆ ਆਖ਼ਦੇ ਹੋਏ ਸਪਾਂਨਸਰ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਜਿਸ ਕਰਕੇ ਸਮਾਗਮ ਸਫਲ ਹੋ ਸਕਿਆ|
ਗੁਰ ਇਕਬਾਲ ਸਿੰਘ ਨੇ ਵਿਸਥਾਰ ਪੂਰਵਕ ਸਰੋਤਿਆਂ ਨਾਲ ਸਾਂਝ ਪਾਉਂਦੇ ਹੋਏ ਤਨਾਓ ਤੋਂ ਮੁਕਤ ਹੋਣ ਲਈ ਨਿਵੇਕਲੇ ਢੰਗ ਰਾਹੀਂ ਜਾਣਕਾਰੀ ਮੁਹਈਆ ਕਰਵਾਉਂਦੇ ਹੋਏ ਸਮਾਗ਼ਮ ਦੀ ਆਰੰਭਤਾ ਕੀਤੀ |ਉਨਾਂ ਨੇ ਸੁਣਨਾ,ਸਿੱਖਣਾ,ਭਾਵਨਾਵਾਂ ਤੇ ਕਾਬੂ ਰੱਖਣਾ ਤੇ ਪ੍ਰਗਟਾਵਾ ਕਿਵੇਂ ਕਰਨਾ, ਸੰਬੰਧਾਂ ਦੇ ਸੁਧਾਰ ਲਈ, ਵਿਵਾਦ ਦੇ ਹੱਲ, ਬੇਲੋੜੀ ਦਬਾਓ ਪਾਉਣ ਵਾਲੀ ਚਿੰਤਾ ਕਿਵੇਂ ਕਾਬੂ ਕਰਨਾ, ਯੋਜਨਾ ਬੰਦੀ ਆਤਮ ਵਿਸ਼ਵਾਸ ਨੂੰ ਵਧਾਉਂਦੇ ਹੋਏ ਟੀਚੇ ਪ੍ਰਾਪਤ ਕਰਨ ਲਈ, ਕਸਰਤ, ਯੋਗਾ, ਨੈਗਟਿਵਟੀਜ ਨੂੰ ਦੂਰ ਭਜਾ ਕੇ ਗੁਰਬਾਣੀ ਦਾ ਓੁਟ ਆਸਰਾ ਲੈਂਦੇ ਹੋਏ ਖੁਸ਼ੀਆਂ ਦੀ ਪ੍ਰਾਪਤੀ ਕਰਨ ਦਾ ਸੁਨੇਹਾ ਛੱਡਿਆ |ਤਿੰਨ ਘੰਟੇ ਤੋਂ ਉੱਪਰ ਚੱਲੇ ਸਮਾਗਮ ਚ ਸਵਾਲ ਜਵਾਬ ਤੇ ਗੁਰਇਕਬਾਲ ਸਿੰਘ ਵੱਲੋਂ ਦਿੱਤੀਆਂ ਅਨੇਕਾਂ ਉਦਾਹਰਨਾਂ ਤੋਂ ਜਿੱਥੇ ਦਰਸ਼ਕਾਂ ਨੇ ਕਈ ਕੁਝ ਸਿੱਖਿਆ ਉੱਥੇ ਗੱਲਾਂ ਬਾਤਾਂ ਚ ਹਾਸੇ ਦਾ ਵੀ ਪੂਰਾ ਆਨੰਦ ਮਾਣਿਆ| ਪਹਿਲੀ ਵਾਰ ਮਾਨਸਿਕ ਸਿਹਤ ਤੇ ਅਧਾਰਤ ਸਮਾਗਮ ਤੋਂ ਮਾਨਸਿਕ ਤੰਦਰੁਸਤੀ ਤੇ ਅਨੇਕਾਂ ਮੁਸ਼ਕਲਾਂ ਦੇ ਹੱਲ ਕੱਢਣ ਤੇ ਕੀਤੀ ਚਰਚਾ ਸਫਲ ਰਹੀ|ਸ਼ਾਂਮ 6 ਵਜੇ ਸਫਲ ਸਮਾਗਮ ਦੀ ਸਮਾਪਤੀ ਹੋਈ ਦਰਸ਼ਕਾਂ ਨੇ ਪ੍ਰਬੰਧਕਾਂ ਦੇ ਇਸ ਨਿਵੇਕਲੇ ਕਰਵਾਏ ਖੁਸ਼ੀਆਂ ਦੇ ਕੋਰਸ ਸਮਾਗਮ ਦੀ ਪ੍ਰਸ਼ੰਸਾ ਕੀਤੀ|ਪ੍ਰਬੰਧਕਾਂ ਨੇ ਸਭਨਾਂ ਦਾ ਸਮਾਗਮ ਵਿੱਚ ਪੁੱਜਣ ਤੇ ਤਹਿ ਦਿਲੋਂ ਧੰਨਵਾਦ ਕੀਤਾ|

Share it :
error: Content is protected !!