ਆਕਲੈਂਡ (ਜਸਪ੍ਰੀਤ ਸਿੰਘ ਰਾਜਪੁਰਾ) ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ ਐਕਰੈਡਿਟਡ ਏਮਪਲੌਇਰ ਵਰਕ ਵੀਜ਼ਾ (AEWV) ਅਤੇ ਮੀਡੀਆਨ ਵੇਜ਼ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ, ਜੋ ਮਾਰਚ 2025 ਤੋਂ ਲਾਗੂ ਹੋਣਗੇ। ਇਹ ਸੁਧਾਰ ਨਿਊਜ਼ੀਲੈਂਡ ਦੇ ਬਿਜ਼ਨਸ ਲਈ ਵਧੇਰੇ ਲਾਭਦਾਇਕ ਹੋਣਗੇ ਅਤੇ ਪ੍ਰਵਾਸੀ ਕਰਮਚਾਰੀਆਂ ਲਈ ਕੰਮ ਦੀਆਂ ਸ਼ਰਤਾਂ ਯਕੀਨੀ ਬਣਾਉਣ ਲਈ ਕੀਤੇ ਗਏ ਹਨ।
*10 ਮਾਰਚ 2025 ਤੋਂ ਲਾਗੂ ਹੋਣ ਵਾਲੇ ਮੁੱਖ ਬਦਲਾਅ*
1. ਐਕਰੈਡਿਟਡ ਏਮਪਲੌਇਰ ਵਰਕ ਵੀਜ਼ਾ (AEWV) ਤੋਂ ਮੀਡੀਅਨ ਵੇਜ਼ ਦੀ ਸ਼ਰਤ ਖਤਮ
AEWV ਅਤੇ Specific Purpose Work Visa (SPWV) ਲਈ ਹੁਣ ਮੀਡੀਅਨ ਵੇਜ਼ ਦੀ ਸ਼ਰਤ ਨਹੀਂ ਹੋਵੇਗੀ।
ਹੁਣ ਨਿਯਮ ਅਨੁਸਾਰ, ਕੰਮ ਦੀ ਘੱਟੋ-ਘੱਟ ਤਨਖ਼ਾਹ NZD $23.50 ਪ੍ਰਤੀ ਘੰਟਾ (1 ਅਪ੍ਰੈਲ 2025 ਤੋਂ) ਹੋਵੇਗੀ।
ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜ਼ੀਲੈਂਡ ਦੇ ਸਥਾਨਕ ਕਰਮਚਾਰੀਆਂ ਦੇ ਸਮਾਨ ਤਨਖ਼ਾਹ ਮਿਲੇਗੀ।
ਸੈਕਟਰ ਅਗਰੀਮੈਂਟ ਹਟਾਉਣ ਨਾਲ, ਉਹਨਾਂ ਅਗਰੀਮੈਂਟਾਂ ਅਧੀਨ ਅੱਗੇ ਆਉਣ ਵਾਲੀਆਂ ਸਤਰਾਂ ਅਤੇ ਵੀਜ਼ਾ ਮਿਆਦ ਦੀ ਸਰਤ ਵੀ ਹਟ ਜਾਵੇਗੀ।
2. ਕੰਮ ਦੇ ਤਜਰਬੇ ਦੀ ਲੋੜ 3 ਸਾਲਾਂ ਤੋਂ 2 ਸਾਲਾਂ ਕਰ ਦਿੱਤੀ
AEWV ਲਈ ਹੁਣ ਕੰਮ ਦੀ ਤਜਰਬਾ ਸ਼ਰਤ 3 ਸਾਲਾਂ ਤੋਂ ਘਟਾ ਕੇ 2 ਸਾਲਾਂ ਕਰ ਦਿੱਤਾਂ ਗਿਆ ਹੈ। (employer) ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਮੀਦਵਾਰ ਕੋਲ ਲੋੜੀਂਦਾ ਤਜਰਬਾ ਹੈ।
3. MSD (Ministry of Social Development) ਨਾਲ ਸੰਪਰਕ ਦੀ ਲੋੜ ਹੁਣ ਆਸਾਨ ਹੋਵੇਗੀ।
Employer ਨੂੰ ਹੁਣ ਐਲਾਨ ਕਰਨਾ ਪਵੇਗਾ ਕਿ ਉਹਨਾਂ ਨੇ ਹੇਠਲੇ ਪੱਧਰ (ANZSCO skill level 4 ਅਤੇ 5) ਦੀਆਂ ਨੌਕਰੀਆਂ MSD ‘ਤੇ publish ਕੀਤੀਆਂ ਅਤੇ ਯੋਗ ਉਮੀਦਵਾਰਾਂ ਦਾ ਇੰਟਰਵਿਊ ਲਿਆ।
ਇਹ ਸਬੂਤ employer ਕੋਲ ਹੋਣਾ ਲਾਜ਼ਮੀ ਹੋਵੇਗਾ।
4. ANZSCO Level 4 ਅਤੇ 5 ਵਾਲੇ AEWV ਹੋਲਡਰ ਹੁਣ 3 ਸਾਲ ਦਾ ਵੀਜ਼ਾ ਪ੍ਰਾਪਤ ਕਰ ਸਕਣਗੇ।
5. ਬੱਚਿਆਂ ਨੂੰ ਸਪੋਰਟ ਕਰਨ ਲਈ ਆਮਦਨ ਦੀ ਘੱਟੋ-ਘੱਟ ਸੀਮਾ ਵਧੀ
NZD $43,322.76 ਤੋਂ ਵਧਾ ਕੇ NZD $55,844 ਕਰ ਦਿੱਤੀ ਗਈ ਹੈ।
ਜਿਨ੍ਹਾਂ ਪਰਿਵਾਰਾਂ ਦੇ ਬੱਚੇ ਪਹਿਲਾਂ ਹੀ ਨਿਊਜ਼ੀਲੈਂਡ ਵਿੱਚ ਹਨ, ਉਹਨਾਂ ਲਈ ਪੁਰਾਣੀ ਸੀਮਾ ਲਾਗੂ ਰਹੇਗੀ।
6. AEWV ਵਿੱਚ ਕੁਝ ਨੌਕਰੀਆਂ ਹੁਣ ANZSCO Level 3 ਤਹਿਤ ਆਉਣਗੀਆਂ, ਜਿਸ ਨਾਲ ਉਮੀਦਵਾਰਾਂ ਨੂੰ ਹੋਰ ਲਾਭ ਮਿਲਣਗੇ।
ਇਸ ਵਿੱਚ ਕੁਕ, ਪਾਲਤੂ ਪਸ਼ੂ ਸੰਭਾਲਣ ਵਾਲੇ, ਨੈਨੀ, ਫਿਟਨੈੱਸ ਇੰਸਟਰਕਟਰ, ਸਕੈਫੋਲਡਰ, ਅਤੇ ਹੋਰ ਪੇਸ਼ਾਵਰ ਨੌਕਰੀਆਂ ਸ਼ਾਮਲ ਹਨ।

ਇੰਟਰਿਮ ਵੀਜ਼ਾ (Interim Visa) ‘ਤੇ ਕੰਮ ਕਰਨ ਦੇ ਨਵੇਂ ਨਿਯਮ
ਅਪ੍ਰੈਲ 2025 ਤੋਂ, AEWV ਉਮੀਦਵਾਰ ਇੰਟਰਿਮ ਵੀਜ਼ਾ ਤੇ ਵੀ ਕੰਮ ਕਰ ਸਕਣਗੇ, ਜਦ ਤਕ ਉਹਨਾਂ ਦਾ ਵੀਜ਼ਾ ਜਾਰੀ ਨਹੀਂ ਹੋ ਜਾਂਦਾ।
ਇਹ ਸਮਾਂ AEWV ਦੀ ਕੁਲ ਮਿਆਦ ਅਤੇ PR (work-to-residence pathway) ਵਿੱਚ ਗਿਣਿਆ ਜਾਵੇਗਾ।
ਮੀਡੀਅਨ ਵੇਜ਼‘ thresh hold ਚ ਵਾਧਾ
28 ਫ਼ਰਵਰੀ 2025 ਤੋਂ, AEWV ਹੋਲਡਰ, ਜੋ ਆਪਣੇ ਜੀਵਨ ਸਾਥੀ ਨੂੰ ਸਪੋਰਟ ਕਰਨਾ ਚਾਹੁੰਦੇ ਹਨ, NZD $26.85 ਪ੍ਰਤੀ ਘੰਟਾ ਦੀ ਤਨਖ਼ਾਹ ਲਾਜ਼ਮੀ ਹੋਵੇਗੀ।
ਪੇਰੈਂਟ ਕੈਟਾਗਰੀ ਹੇਠ ਆਉਣ ਵਾਲੇ ਪ੍ਰਵਾਸੀ ਉਮੀਦਵਾਰਾਂ ਲਈ ਆਮਦਨ ਦੀ ਨਵੀਂ ਸੀਮਾ NZD $33.56 ਪ੍ਰਤੀ ਘੰਟਾ ਹੋਵੇਗੀ।
ਇਹ ਬਦਲਾਅ ਨਿਊਜ਼ੀਲੈਂਡ ਵਿੱਚ ਨਵੀਆਂ ਨੌਕਰੀਆਂ ਖੋਲ੍ਹਣ, ਕਾਰੋਬਾਰ ਲਈ ਸੌਖੇ ਕਨੂੰਨ ਅਤੇ ਪ੍ਰਵਾਸੀ ਕਰਮਚਾਰੀਆਂ ਲਈ ਬਿਹਤਰ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਕੀਤੇ ਗਏ ਹਨ।



