ਅਨੰਤਪ੍ਰੀਤ ਸਿੰਘ ਸਿੱਧੂ ਬਣਿਆ ਦੱਖਣੀ ਆਸਟ੍ਰੇਲੀਆ ਦਾ ਸਟੇਟ ਚੈਂਪੀਅਨ, ਚੁਣਿਆ ਗਿਆ ਕੌਮੀ ਖੇਡਾਂ ਲਈ

Australia

ਐਡਿਲੇਡ (ਹਰਪ੍ਰੀਤ ਸਿੰਘ): ਪੰਜਾਬੀ ਨੌਜਵਾਨ ਅਨੰਤਪ੍ਰੀਤ ਸਿੰਘ ਸਿੱਧੂ ਨੇ ਐਥਲੈਟਿਕਸ ਦੀ ਦੁਨੀਆ ਵਿੱਚ ਆਪਣਾ ਲੋਹਾ ਮਨਵਾਉਂਦਿਆਂ ਦੱਖਣੀ ਆਸਟ੍ਰੇਲੀਆ ਦੇ ਸਟੇਟ ਚੈਂਪੀਅਨ ਦਾ ਖਿਤਾਬ ਜਿੱਤ ਲਿਆ ਹੈ। ਉਸਨੇ ਇਹ ਕਾਰਨਾਮਾ 1500 ਮੀਟਰ ਦੀ ਵਾਕ ਦੌੜ ਵਿੱਚ ਸੋਨ ਤਗਮਾ ਜਿੱਤਕੇ ਕੀਤਾ ਹੈ। ਇਸ ਉਪਲਬਧੀ ਨਾਲ ਉਹ ਆਸਟ੍ਰੇਲੀਆ ਦੇ ਕੌਮੀ ਖੇਡ ਮੁਕਾਬਲਿਆਂ ਲਈ ਵੀ ਚੁਣਿਆ ਗਿਆ ਹੈ।
ਅਨੰਤਪ੍ਰੀਤ ਪਿਛਲੇ ਪੰਜ ਸਾਲਾਂ ਤੋਂ ਐਥਲੈਟਿਕਸ ਵਿੱਚ ਸਰਗਰਮ ਹੈ ਅਤੇ ਲੰਬੀਆਂ ਦੌੜਾਂ ਉਸ ਦੀ ਵਿਸ਼ੇਸ਼ ਤਾਕਤ ਹਨ। ਉਸ ਦੀ ਇਸ ਪ੍ਰਾਪਤੀ ਪਿੱਛੇ ਲਗਾਤਾਰ ਮਿਹਨਤ, ਪਰਿਵਾਰ ਦਾ ਸਮਰਥਨ ਅਤੇ ਕੋਚਿੰਗ ਟੀਮ ਦੀ ਰਿਹਰਸਲ ਹੈ।
ਉਸ ਦੇ ਕੋਚ ਕਰਨ ਬਰਾੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਅਨੰਤਪ੍ਰੀਤ ਦੀ ਇਹ ਸਫਲਤਾ ਉਸ ਦੀ ਸਖ਼ਤ ਮਿਹਨਤ ਅਤੇ ਮਾਪਿਆਂ ਦੀ ਘੱਲੀ ਘਾਲਣਾ ਦਾ ਨਤੀਜਾ ਹੈ। ਉਸ ਨੇ ਨਾਂ ਸਿਰਫ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ, ਸਗੋਂ ਆਪਣੇ ਮੂਲ ਪਿੰਡ ਬੰਬੀਹੇ ਭਾਈ ਦਾ ਵੀ ਨਾਂ ਰੌਸ਼ਨ ਕੀਤਾ ਹੈ।”
ਅਨੰਤਪ੍ਰੀਤ ਦੀ ਸਫਲਤਾ ਉਨ੍ਹਾਂ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਹੈ ਜੋ ਖੇਡਾਂ ਰਾਹੀਂ ਆਪਣੇ ਸੁਪਨੇ ਸਾਕਾਰ ਕਰਨ ਦੀ ਲਾਲਸਾ ਰੱਖਦੇ ਹਨ।
ਆਸਟ੍ਰੇਲੀਆ ਪੰਜਾਬੀ ਨਿਊਜ਼ ਵਲੋਂ ਵੱਲੋਂ ਅਨੰਤਪ੍ਰੀਤ ਨੂੰ ਇਸ ਉਪਲਬਧੀ ‘ਤੇ ਤਹਿ ਦਿਲੋਂ ਵਧਾਈ ਦਿੱਤੀ ਗਈ ਹੈ ਤੇ ਅਸੀਂ ਭਰੋਸਾ ਦੁਆਉਂਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਅਜਿਹੇ ਉਭਰਦੇ ਖਿਡਾਰੀਆਂ ਦੀਆਂ ਕਹਾਣੀਆਂ ਵੀ ਆਸਟ੍ਰੇਲੀਆ ਵੱਸਦੇ ਭਾਈਚਾਰੇ ਤੱਕ ਪਹੁੰਚਾਵਾਂਗੇ। ਮਾਂ ਬੋਲੀ ਵਿੱਚ ਆਸਟ੍ਰੇਲੀਆਈ ਖਬਰਾਂ ਬਾਰੇ ਤਾਜਾ ਅਪਡੇਟ ਹਾਸਿਲ ਕਰਨ ਲਈ ਸਾਨੂੰ ਸੋਸ਼ਲ ਮੀਡੀਆ ‘ਤੇ ਜਰੂਰ ਫਾਲੋ ਕਰਨਾ, ਧੰਨਵਾਦ।

Share it :
error: Content is protected !!