ਘਰ ਵੇਚਣਾ ਤਾਂ Renovation ਕਰਵਾਕੇ ਵੇਚਿਓ!

Auckland

ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਇੱਕ ਪਰਿਵਾਰ ਨੇ ਆਪਣੇ ਅਲਬਾਨੀ ਦੇ ਘਰ ‘ਤੇ 2 ਲੱਖ ਡਾਲਰ ਖਰਚ ਕੇ ਰੇਨੋਵੇਸ਼ਨ ਕੀਤੀ ਸੀ ਤੇ ਉਹ ਘਰ ਹੁਣ 17.4 ਲੱਖ ਡਾਲਰ ‘ਚ ਵਿਕ ਗਿਆ, ਜੋ ਕਿ ਇਸ ਦੀ ਮਿੱਥੀ ਕੀਮਤ ਤੋਂ 3.5 ਲੱਖ ਡਾਲਰ ਵੱਧ ਸੀ। ਘਰ ਦੀ ਉੱਚ ਗੁਣਵੱਤਾ ਵਾਲੀ ਮੁਰੰਮਤ ਅਤੇ ਚੰਗੇ ਸਕੂਲ ਜ਼ੋਨ ਵਿੱਚ ਸਥਿਤ ਹੋਣ ਕਾਰਨ 20 ਬੋਲੀਦਾਰਾਂ ਨੇ ਮੁਕਾਬਲਾ ਕੀਤਾ। ਬੋਲੀ 12.75 ਲੱਖ ਡਾਲਰ ਤੋਂ ਸ਼ੁਰੂ ਹੋਈ ਅਤੇ ਆਖ਼ਰਕਾਰ ਇੱਕ ਆਕਲੈਂਡ ਨਿਵੇਸ਼ਕ ਨੇ ਇਹ ਘਰ ਖਰੀਦ ਲਿਆ। ਪਰਿਵਾਰ ਨੇ, ਜੋ ਲਗਭਗ 30 ਸਾਲ ਤੋਂ ਇਸ ਘਰ ਦਾ ਮਾਲਕ ਸੀ, ਵਿਕਰੀ ਤੋਂ ਪਹਿਲਾਂ ਅੰਦਰ-ਬਾਹਰ ਪੂਰੀ ਤਰ੍ਹਾਂ ਮੁਰੰਮਤ ਕਰਾਈ ਤਾਂ ਜੋ ਵਧੀਆ ਕੀਮਤ ਮਿਲ ਸਕੇ ਤੇ ਅਜਿਹਾ ਹੋਇਆ ਵੀ।

Share it :
error: Content is protected !!