ਦੁਨੀਆਂ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ਦੀ ਸੂਚੀ ਵਿੱਚ ਆਕਲੈਂਡ ਸ਼ਹਿਰ 7ਵੇਂ ਨੰਬਰ ‘ਤੇ

Aucklandਆਕਲੈਂਡ (ਹਰਪ੍ਰੀਤ ਸਿੰਘ) – Denmark ਦੀ ਰਾਜਧਾਨੀ ਕੋਪਨਹੇਗਨ ਨੂੰ ਦੁਨੀਆਂ ਦਾ ਸਭ ਤੋਂ ਰਹਿਣਯੋਗ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ, ਜਿਸ ਨੇ ਵੀਅਨਾ ਨੂੰ ਪਹਿਲੇ ਸਥਾਨ ਤੋਂ ਹਟਾ ਦਿੱਤਾ ਹੈ।

Economist Intelligence Unit (EIU) ਵਲੋਂ ਜਾਰੀ ਕੀਤੀ ਗਈ ਰੈਂਕਿੰਗ ਵਿਚ ਕੋਪਨਹੇਗਨ ਨੇ ਸਥਿਰਤਾ, ਸਿੱਖਿਆ ਅਤੇ ਢਾਂਚਾਗਤ ਸਹੂਲਤਾਂ ‘ਚ 100% ਸਕੋਰ ਹਾਸਲ ਕੀਤਾ ਹੈ। ਵੀਅਨਾ, ਜੋ ਪਿਛਲੇ ਤਿੰਨ ਸਾਲਾਂ ਤੋਂ ਪਹਿਲੇ ਸਥਾਨ ‘ਤੇ ਸੀ, ਹੁਣ ਜ਼ੂਰੀਖ (ਸਵਿਟਜ਼ਰਲੈਂਡ) ਨਾਲ ਮਿਲ ਕੇ ਦੂਜੇ ਸਥਾਨ ‘ਤੇ ਆ ਗਿਆ ਹੈ। ਇਸ ਦੀ ਰੈਂਕਿੰਗ ‘ਚ ਕਮੀ ਟੇਲਰ ਸਵਿਫਟ ਦੇ ਕਨਸਰਟ ‘ਤੇ ਬੰਬ ਧਮਾਕੇ ਦੀ ਧਮਕੀ ਅਤੇ ਇੱਕ ਰੇਲਵੇ ਸਟੇਸ਼ਨ ‘ਤੇ ਪਲਾਨ ਕੀਤੇ ਹਮਲੇ ਕਾਰਨ ਆਈ ਹੈ।

*ਟੌਪ ਦੇ 10 ਸ਼ਹਿਰਾਂ ਦੀ ਸੂਚੀ:*

1. ਕੋਪਨਹੇਗਨ (ਦਾਨਮਾਰਕ)

2. ਵੀਅਨਾ (ਆਸਟਰੀਆ)

3. ਜੂਰੀਖ (ਸਵਿਟਜ਼ਰਲੈਂਡ)

4. ਮੈਲਬੋਰਨ (ਆਸਟਰੇਲੀਆ)

5. ਜਿਨੀਵਾ (ਸਵਿਟਜ਼ਰਲੈਂਡ)

6. ਸਿਡਨੀ (ਆਸਟਰੇਲੀਆ)

7. ਆਕਲੈਂਡ (ਨਿਊਜ਼ੀਲੈਂਡ)

8. ਓਸਾਕਾ (ਜਾਪਾਨ)

9. ਐਡਿਲੇਡ (ਆਸਟਰੇਲੀਆ)

10. ਵੈਂਕੂਵਰ (ਕੈਨੇਡਾ)

ਆਕਲੈਂਡ ਨੇ ਇਸ ਵਾਰ 7ਵਾਂ ਸਥਾਨ ਹਾਸਲ ਕਰ ਲਿਆ ਹੈ। ਆਕਲੈਂਡ ਨੇ ਸਿੱਖਿਆ ਵਿੱਚ ਪੂਰਾ ਅੰਕ ਲਿਆ, ਪਰ ਢਾਂਚਾਗਤ ਸਹੂਲਤਾਂ ਵਿੱਚ ਸਭ ਤੋਂ ਘੱਟ ਸਕੋਰ ਕੀਤਾ। 2021 ਵਿੱਚ ਕੋਵਿਡ-19 ਦੀ ਮਹਾਮਾਰੀ ਦੌਰਾਨ ਆਕਲੈਂਡ ਨੂੰ ਦੁਨੀਆ ਦਾ ਸਭ ਤੋਂ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਸੀ।

ਸਭ ਤੋਂ ਥੱਲੇ: ਦਮਿਸਕਸ (ਸੀਰੀਆ), ਤ੍ਰਿਪੋਲੀ (ਲੀਬੀਆ) ਅਤੇ ਢਾਕਾ (ਬੰਗਲਾਦੇਸ਼)।

Share it :
error: Content is protected !!