ਹਜ਼ਾਰਾਂ ਪ੍ਰੋ-ਪੈਲੇਸਟਾਈਨ ਸਮਰਥਕਾਂ ਨੇ ਆਕਲੈਂਡ CBD ਵਿੱਚ ਕੀਤਾ ਅੱਜ ਵਿਸ਼ਾਲ ਰੋਸ ਪ੍ਰਦਰਸ਼ਨ

Auckland CBDਆਕਲੈਂਡ (ਹਰਪ੍ਰੀਤ ਸਿੰਘ) – ਅਕਲੈਂਡ ਵਿੱਚ ਅੱਜ ਸਵੇਰੇ ਹਜ਼ਾਰਾਂ ਪ੍ਰੋ-ਪੈਲੇਸਟਾਈਨ ਸਮਰਥਕਾਂ ਨੇ “ਮਾਰਚ ਫਾਰ ਹਿਊਮੈਨਿਟੀ” ਨਾਮਕ ਪ੍ਰਦਰਸ਼ਨ ਕਰਕੇ ਆਕਲੈਂਡ CBD ਵਿੱਚ ਵੱਡਾ ਇੱਕਠ ਕੀਤਾ। ਇਹ ਮਾਰਚ “ਓਟੇਰੋਆ ਫੋਰ ਪੈਲੇਸਟਾਈਨ” ਵੱਲੋਂ ਆਯੋਜਿਤ ਗਿਆ ਸੀ। ਸਮਰਥਕਾਂ ਨੇ ਕਵੀਨ ਸਟਰੀਟ ਰਾਹੀਂ ਵਿਕਟੋਰੀਆ ਪਾਰਕ ਵੱਲ ਮਾਰਚ ਕੀਤਾ ਤੇ ਨਿਊਜ਼ੀਲੈਂਡ ਸਰਕਾਰ ਨੂੰ ਗਾਜਾ ਵਿੱਚ ਇਸਰਾਈਲ ਦੀ ਕਾਰਵਾਈਆਂ ਉੱਤੇ ਪਾਬੰਦੀ ਲਾਉਣ ਲਈ ਅਪੀਲ ਕਰ ਰਹੇ ਸਨ।

ਓਟੇਰੋਆ ਫੋਰ ਪੈਲੇਸਟਾਈਨ ਦੀ ਪ੍ਰਧਾਨ ਨਦੀਨ ਮੋਰਤਾਜਾ ਨੇ ਕਿਹਾ ਕਿ ਇਹ ਨਿਊਜੀਲੈਂਡ ਦੀ ਨੈਤਿਕਤਾ ਅਤੇ ਕਾਨੂੰਨੀ ਫਰਜ ਹੈ ਕਿ ਉਹ ਤੁਰੰਤ ਇਸਰਾਈਲ ਉੱਤੇ ਪਾਬੰਦੀ ਲਗਾਏ,” । ਅਕਲੈਂਡ ਟਰਾਂਸਪੋਰਟ ਦੇ ਬਿਆਨ ਅਨੁਸਾਰ, ਲਗਭਗ 15,000 ਲੋਕ ਇਸ ਮਾਰਚ ਵਿੱਚ ਭਾਗ ਲੈ ਰਹੇ ਸਨ।

Share it :
error: Content is protected !!