ਨਵਾਂ ਘਰ ਕਹਿ ਕਿ ਪੁਰਾਣਾ ਘਰ ਵੇਚਣ ਵਾਲੇ ਮਾਲਕ ਨੂੰ ਝਟਕਾ, ਮਹਿਲਾ ਖ੍ਰੀਦਾਰ ਨੂੰ ਐਲਾਨਿਆ ਗਿਆ $500,000 ਦਾ ਮੁਆਵਜਾ

Home Ownerਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੀ ਇੱਕ ਔਰਤ, ਜਿਸਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਗੁਪਤ ਰੱਖਿਆ ਗਿਆ ਹੈ, ਨੂੰ ਆਪਣੇ ਪਹਿਲੇ ਘਰ ਦੀ ਖਰੀਦ ਵਿਚ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਕੋਰਟ ਵੱਲੋਂ $500,000 ਤੋਂ ਵੱਧ ਦਾ ਮੁਆਵਜ਼ਾ ਦਿੱਤਾ ਗਿਆ ਹੈ।
ਇਹ ਘਰ ਉਸ ਨੂੰ “ਨਵਾਂ” ਅਤੇ “ਸੁਥਰੀ ਹਾਲਤ” ਵਾਲਾ ਦੱਸ ਕੇ ਵੇਚਿਆ ਗਿਆ ਸੀ, ਪਰ ਅਸਲ ਵਿੱਚ ਇਹ ਘਰ ਬੁਰੀ ਤਰ੍ਹਾਂ ਲੀਕ ਕਰਦਾ, ਲੱਕੜ ਸੜੀ ਹੋਈ ਅਤੇ ਇਸਦਾ ਢਾਂਚਾ ਕਮਜ਼ੋਰ ਸੀ। ਕੋਰਟ ਨੂੰ ਪਤਾ ਲੱਗਿਆ ਕਿ ਘਰ ਵੇਚਣ ਵਾਲੇ ਅਤੇ ਉਸ ਦੇ ਇੰਸਪੈਕਟਰ ਨੇ ਜਾਣ-ਬੁਝ ਕੇ ਇਨ੍ਹਾਂ ਕਮੀਆਂ ਨੂੰ ਛੁਪਾਇਆ ਸੀ। ਇਮਾਰਤ ਵਿੱਚ ਨਮੀ ਦੇ ਅਸਰ ਨੂੰ ਛੁਪਾਉਣ ਲਈ ਘਰ ਦਿਖਾਉਣ ਸਮੇਂ ਡੀਹਿਊਮੀਡੀਫਾਇਰ ਚਲਾਇਆ ਗਿਆ ਸੀ ਅਤੇ ਦਸਤਾਵੇਜ਼ਾਂ ‘ਚ ਵੀ ਕਥਿਤ ਤੌਰ ‘ਤੇ ਝੂਠੀ ਜਾਣਕਾਰੀ ਦਿੱਤੀ ਗਈ ਸੀ।
ਜੱਜ ਨੇ ਇਸ ਵਿਵਹਾਰ ਨੂੰ “ਧੋਖਾਧੜੀ ਅਤੇ ਬੇਈਮਾਨੀ” ਕਰਾਰ ਦਿੱਤਾ। ਮੁਕੱਦਮੇ ਤੋਂ ਬਾਅਦ ਖਰੀਦਦਾਰ ਨੂੰ ਨਾ ਸਿਰਫ਼ ਮੁਰੰਮਤ ਲਈ ਲਾਗਤ, ਸਗੋਂ ਮਹਿਲਾ ਨੂੰ ਇਸ ਸਭ ਲਈ ਜੋ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ, ਉਸ ਲਈ ਵੀ ਹਰਜਾਨਾ ਭਰਨ ਦੇ ਹੁਕਮ ਦਿੱਤੇ ਗਏ।
ਦੱਸਦੀਏ ਕਿ ਇਹ ਮਾਮਲਾ ਨਿਊਜ਼ੀਲੈਂਡ ਦੀ ਰੀਅਲ ਅਸਟੇਟ ਮਾਰਕੀਟ ‘ਚ ਵਧ ਰਹੀਆਂ ਧੋਖਾਧੜੀਆਂ ਵੱਲ ਧਿਆਨ ਖਿੱਚਦਾ ਹੈ ਅਤੇ ਘਰ ਖਰੀਦਣ ਵੇਲੇ ਪੂਰੀ ਜਾਂਚ ਅਤੇ ਕਾਨੂੰਨੀ ਸਲਾਹ ਲੈਣ ਦੀ ਲੋੜ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

Share it :
error: Content is protected !!