“ਸ਼ੱਕੀ ਪੈਕੇਜ” ਮਿਲਣ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ (AT) ਦੀ ਬਿਲਡਿੰਗ ਨੂੰ ਕਰਵਾਇਆ ਗਿਆ ਖਾਲੀ

ATਆਕਲੈਂਡ (ਹਰਪ੍ਰੀਤ ਸਿੰਘ) – ਅੱਜ ਇੱਕ ਸ਼ੱਕੀ ਪੈਕੇਜ ਮਿਲਣ ਤੋਂ ਬਾਅਦ ਆਕਲੈਂਡ ਟ੍ਰਾਂਸਪੋਰਟ ਦੀ ਇਮਾਰਤ ਨੂੰ ਖਾਲੀ ਕਰਾਵਾਏ ਜਾਣ ਦੀ ਖਬਰ ਹੈ। ਦੁਪਹਿਰ 1 ਵਜੇ ਦੇ ਥੋੜ੍ਹੀ ਦੇਰ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਕਿ ਦਫਤਰ ਦੀ ਰਿਸੈਪਸ਼ਨ ‘ਚ ਇੱਕ ਸ਼ੱਕੀ ਵਸਤੂ ਛੱਡੀ ਗਈ ਹੈ।
ਪੁਲਿਸ ਬੁਲਾਰੇ ਅਨੁਸਾਰ ਖਾਸ ਟੀਮਾਂ ਨੇ ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤੇ ਇਮਾਰਤ ਨੂੰ ਸੁਰੱਖਿਆ ਦੇ ਚਲਦਿਆਂ ਖਾਲੀ ਵੀ ਕਰਵਾਇਆ ਗਿਆ ਤੇ ਇਮਾਰਤ ਨੂੰ ਘੇਰਾਬੰਦ ਕੀਤਾ ਗਿਆ। ਪੁਲਿਸ ਬੰਬ ਸਕਵਾਡ ਵੀ ਮੌਕੇ ‘ਤੇ ਪੁਜਿੱਆ ਸੀ। ਹੁਣ ਘੇਰਾਬੰਦੀ ਹਟਾ ਦਿੱਤੀ ਗਈ ਹੈ।

Share it :
error: Content is protected !!