ਮੈਲਬਰਨ ‘ਚ ਫਿਲੀਸਤੀਨ ਹੱਕ ‘ਚ ਵੱਡਾ ਰੋਸ ਪ੍ਰਦਰਸ਼ਨ

Australiaਮੈਲਬਰਨ (ਹਰਪ੍ਰੀਤ ਸਿੰਘ) – ਮੈਲਬਰਨ ਵਿੱਚ ਹਜ਼ਾਰਾਂ ਲੋਕਾਂ ਨੇ ਫਿਲੀਸਤੀਨ ਖ਼ਿਲਾਫ਼ ਚੱਲ ਰਹੀ ਇਜ਼ਰਾਈਲ ਦੀ ਜੰਗ ਦਾ ਵਿਰੋਧ ਕਰਦਿਆਂ ਸੀਬੀਡੀ ਰਾਹੀਂ ਰੈਲੀ ਕਰਦੇ ਹੋਏ ਕਿੰਗ ਸਟਰੀਟ ਬ੍ਰਿਜ਼ ਤੱਕ ਪਹੁੰਚ ਕੀਤੀ। ਇਹ ਰੈਲੀ ਦੁਪਹਿਰ 12 ਵਜੇ ਸਟੇਟ ਲਾਇਬ੍ਰੇਰੀ ਤੋਂ ਸ਼ੁਰੂ ਹੋਈ ਸੀ ਅਤੇ ਲਗਭਗ 1:45 ਵਜੇ ਸਵਾਨਸਟਨ ਸਟਰੀਟ ਰਾਹੀਂ ਬ੍ਰਿਜ਼ ਵੱਲ ਵਧੀ। 2:30 ਵਜੇ ਦੇ ਲਗਭਗ ਵਿਰੋਧੀ ਕਿੰਗ ਸਟਰੀਟ ਬ੍ਰਿਜ਼ ‘ਤੇ ਪਹੁੰਚੇ।

ਜਿਵੇਂ ਹੀ ਰੈਲੀ ਪੁਲਿਸ ਲਾਈਨ ਕੋਲ ਪਹੁੰਚੀ, ਉਥੇ ਭਾਰੀ ਪੁਲਿਸ ਬਲ ਨਜ਼ਰ ਆਇਆ, ਜਿਸ ਵਿੱਚ ਸ਼ੀਲਡਾਂ ਅਤੇ ਰਾਇਟ ਗੀਅਰ ਵਾਲੇ ਪੁਲਿਸ ਅਫਸਰ, ਮਾਊਂਟਡ ਯੂਨਿਟ ਤੇ ਰਾਇਟ ਵੈਨਾਂ ਵੀ ਸ਼ਾਮਲ ਸਨ। ਹਵਾਈ ਦ੍ਰਿਸ਼ਾਂ ਅਨੁਸਾਰ 100 ਤੋਂ ਵੱਧ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਹਾਲਾਂਕਿ ਟਕਰਾਅ ਦੀ ਸੰਭਾਵਨਾ ਸੀ, ਪਰ ਰੈਲੀ ਮਾਰਸ਼ਲਾਂ ਦੀ ਸੰਭਾਲ ਨਾਲ ਜਨਤਾ ਨੇ 3 ਵਜੇ ਤਕ ਸ਼ਾਂਤੀਪੂਰਨ ਢੰਗ ਨਾਲ ਰੈਲੀ ਖਤਮ ਕਰਕੇ ਥਾਂ ਛੱਡ ਦਿੱਤੀ। ਦੱਸਦੀਏ ਕਿ
ਇਸੇ ਸਮੇਂ, ਸਿਡਨੀ ਹਾਰਬਰ ਬ੍ਰਿਜ਼ ਵੀ ਇੱਕ ਹੋਰ ਰੋਸ ਪ੍ਰਦਰਸ਼ਨ ਕਰਕੇ ਬੰਦ ਰਿਹਾ, ਜਿਸਨੂੰ ਖੋਲ੍ਹਣ ਦੀ ਉਮੀਦ 4 ਵਜੇ ਤਕ ਦੀ ਜਾ ਰਹੀ ਹੈ।

 

Share it :
error: Content is protected !!