ਆਸਟ੍ਰੇਲੀਆ ਨੇ ਕੱਢਿਆ ਇਰਾਨ ਦਾ ਰਾਜਦੂਤ – ਸਿਡਨੀ ਤੇ ਮੈਲਬਰਨਤ ਹਮਲਿਆਂ ਤੋਂ ਬਾਅਦ ਵੱਡੀ ਕਾਰਵਾਈ

Australiaਕੈਨਬਰਾ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਨੇ ਇਰਾਨ ਦੇ ਰਾਜਦੂਤ ਅਹਿਮਦ ਸਾਦੇਗੀ ਨੂੰ ਦੇਸ਼ ਚੋਂ ਕੱਢ ਦਿੱਤਾ ਹੈ। ਇਹ ਫ਼ੈਸਲਾ ਉਸ ਖ਼ੁਫ਼ੀਆ ਜਾਣਕਾਰੀ ਤੋਂ ਬਾਅਦ ਲਿਆ ਗਿਆ ਜਿਸ ਵਿੱਚ ਦਰਸਾਇਆ ਗਿਆ ਕਿ ਇਰਾਨੀ ਸਰਕਾਰ ਨੇ ਪਿਛਲੇ ਸਾਲ ਆਸਟ੍ਰੇਲੀਆ ਵਿੱਚ ਦੋ ਯਹੂਦੀ ਵਿਰੋਧੀ ਹਮਲਿਆਂ ਦੀ ਯੋਜਨਾ ਬਣਾਈ ਸੀ।

ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਦੱਸਿਆ ਕਿ ਆਸਟ੍ਰੇਲੀਆਈ ਸੁਰੱਖਿਆ ਇੰਟੈਲੀਜੈਂਸ ਆਰਗੇਨਾਈਜ਼ੇਸ਼ਨ (ASIO) ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਰਾਨੀ ਸਰਕਾਰ ਨੇ ਅਕਤੂਬਰ 2024 ਵਿੱਚ ਸਿਡਨੀ ਅਤੇ ਦਸੰਬਰ ਵਿੱਚ ਮੇਲਬਰਨ ਦੇ ਅਦਾਸ ਇਸਰਾਈਲ ਸਿਨਾਗਾਗ ‘ਤੇ ਹਮਲਿਆਂ ਦੀ ਅਗਵਾਈ ਕੀਤੀ ਸੀ।

ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਇਸ ਮੌਕੇ ਬਿਆਨਬਾਜੀ ਕਰਦਿਆਂ ਕਿਹਾ ਕਿ “ਇਹ ਬਹੁਤ ਹੀ ਖ਼ਤਰਨਾਕ ਅਤੇ ਅਸਧਾਰਣ ਕਾਰਵਾਈ ਸੀ, ਜੋ ਸਿੱਧੀ ਤੌਰ ‘ਤੇ ਕਿਸੇ ਵਿਦੇਸ਼ੀ ਦੇਸ਼ ਵੱਲੋਂ ਆਸਟ੍ਰੇਲੀਆਈ ਧਰਤੀ ‘ਤੇ ਕੀਤੀ ਗਈ। ਇਹ ਸਾਡੀ ਕਮਿਊਨਿਟੀ ਵਿੱਚ ਫ਼ਰਕਾਵਾਦ ਤੇ ਅਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਸੀ। ਇਹ ਬਿਲਕੁਲ ਵੀ ਕਬੂਲਯੋਗ ਨਹੀਂ ਹੈ।”

ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦਾ ਇਰਾਨ ਵਿੱਚ ਸਥਿਤ ਦੂਤਾਵਾਸ ਹੁਣ ਅਗਲੇ ਹੁਕਮ ਤੱਕ ਬੰਦ ਰਹੇਗਾ।

Share it :
error: Content is protected !!