ਐਡੀਲੇਡ (NZ Punjabi News) – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਜਾਂਚ ਕਮੇਟੀ ਅਤੇ ਸੰਗਤ ਦੀ ਅਪੀਲ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਨੇ ਅੱਜ ਐਡੀਲੇਡ ਵਿੱਚ ਹੋਣ ਵਾਲਾ ਆਪਣਾ ਸ਼ੋਅ ਮੁਲਤਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਬੱਬੂ ਮਾਨ ਨੂੰ ਦੱਸਿਆ ਗਿਆ ਕਿ ਐਡੀਲੇਡ ਦੀ ਸਮੁੱਚੀ ਸੰਗਤ ਹਾਲੀਆ ਘਟਨਾ ਕਾਰਨ ਗਹਿਰੇ ਦੁੱਖ ਵਿੱਚ ਹੈ ਅਤੇ ਅਖੰਡ ਪਾਠ ਸਾਹਿਬ ਚੱਲ ਰਹੇ ਹਨ। ਅਜਿਹੇ ਮਾਹੌਲ ਵਿੱਚ ਖੁਸ਼ੀ ਦਾ ਸਮਾਗਮ ਕਰਨਾ ਠੀਕ ਨਹੀਂ ਅਤੇ ਸਿੱਖ ਭਾਈਚਾਰੇ ਨੂੰ ਗੁਰੂ ਸਾਹਿਬ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਚਾਹੀਦਾ ਹੈ।
ਇਸ ‘ਤੇ ਬੱਬੂ ਮਾਨ ਨੇ ਕਿਹਾ ਕਿ ਉਹ ਵੀ ਇਸ ਦੁਖਦਾਈ ਘਟਨਾ ਬਾਰੇ ਸੁਣ ਕੇ ਬਹੁਤ ਦੁਖੀ ਹਨ ਅਤੇ ਇੱਕ ਸਿੱਖ ਹੋਣ ਦੇ ਨਾਤੇ ਇਸ ਦੁੱਖ ਵਿੱਚ ਸੰਗਤ ਨਾਲ ਸ਼ਾਮਲ ਹਨ। ਇਸ ਲਈ ਉਨ੍ਹਾਂ ਨੇ ਅੱਜ ਦਾ ਐਡੀਲੇਡ ਸ਼ੋਅ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ।



