ਨਿਊਜ਼ੀਲੈਂਡ ਦੀ Housing Market 30-40 ਸਾਲਾਂ ਦੀ ਸਭ ਤੋਂ ਲੰਬੀ ਅਤੇ ਡੂੰਘੀ ਮੰਦੀ ‘ਚ

 ਆਕਲੈਂਡ (NZ Punjabi News) – ਨਿਊਜ਼ੀਲੈਂਡ ਦੀ Housing Market ਪਿਛਲੇ 30 ਤੋਂ 40 ਸਾਲਾਂ ਦੀ ਸਭ ਤੋਂ ਲੰਬੀ ਅਤੇ ਡੂੰਘੀ ਮੰਦੀ ਵਿੱਚੋਂ ਲੰਘ ਰਿਹਾ ਹੈ। ਪ੍ਰਾਪਰਟੀ ਡਾਟਾ ਕੰਪਨੀ Cotality ਮੁਤਾਬਕ ਜੁਲਾਈ ਵਿੱਚ ਦੇਸ਼ ਭਰ ਵਿੱਚ ਘਰਾਂ ਦੀ ਔਸਤ ਕੀਮਤ 0.3 ਫ਼ੀਸਦੀ ਹੋਰ ਘਟ ਗਈ। ਹੁਣ ਰਾਸ਼ਟਰੀ ਮੱਧ ਕੀਮਤ $804,303 ਰਹਿ ਗਈ ਹੈ, ਜੋ ਤਿੰਨ ਮਹੀਨੇ ਪਹਿਲਾਂ ਨਾਲੋਂ 1 ਫ਼ੀਸਦੀ ਅਤੇ ਪਿਛਲੇ ਸਾਲ ਨਾਲੋਂ 0.7 ਫ਼ੀਸਦੀ ਘੱਟ ਹੈ।

ਜੁਲਾਈ ਦੌਰਾਨ ਆਕਲੈਂਡ (-0.6%), ਵੈਲਿੰਗਟਨ (-0.5%), ਟੌਰਾਂਗਾ (-0.7%) ਅਤੇ ਹੈਮਿਲਟਨ (-0.2%) ਵਿੱਚ ਕੀਮਤਾਂ ਘਟੀਆਂ, ਜਦਕਿ ਕ੍ਰਾਈਸਟਚਰਚ ਅਤੇ ਡੁਨੀਡਿਨ ਵਿੱਚ ਹਲਕਾ 0.2 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਇਸ ਸਮੇਂ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕਾਂ ਦੀ ਹਿੱਸੇਦਾਰੀ ਰਿਕਾਰਡ ਪੱਧਰ ‘ਤੇ ਹੈ, ਪਰ ਨਿਵੇਸ਼ਕਾਂ ਦੀ ਦਿਲਚਸਪੀ ਘਟ ਰਹੀ ਹੈ।

ਪ੍ਰਾਪਰਟੀ ਅਰਥਸ਼ਾਸਤਰੀ ਕੇਲਵਿਨ ਡੇਵਿਡਸਨ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਕਰੀ ਲਈ ਉਪਲਬਧ ਘਰਾਂ ਕਾਰਨ ਖਰੀਦਦਾਰਾਂ ਕੋਲ ਵੱਧ ਚੋਣ ਹੈ ਅਤੇ ਕੀਮਤਾਂ ‘ਤੇ ਉਨ੍ਹਾਂ ਦੀ ਪਕੜ ਬਣੀ ਹੋਈ ਹੈ। ਦੂਜੇ ਪਾਸੇ, ਨਿਵੇਸ਼ਕ ਵਧਦੀਆਂ ਲਾਗਤਾਂ, ਕਿਰਾਏ ਵਿੱਚ ਠਹਿਰਾਅ ਅਤੇ ਆਉਣ ਵਾਲੀਆਂ ਚੋਣਾਂ ਤੋਂ ਬਾਅਦ ਸੰਭਾਵਿਤ ਟੈਕਸ ਨੀਤੀਆਂ ਵਿੱਚ ਤਬਦੀਲੀਆਂ ਨੂੰ ਲੈ ਕੇ ਸਾਵਧਾਨ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ Housing Market ਵਿੱਚ ਤੇਜ਼ੀ ਨਾਲ ਸੁਧਾਰ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਹਨ।

Share it :
error: Content is protected !!