ਆਕਲੈਂਡ (NZ Punjabi News) — ਪੰਜਾਬੀ ਪੌਪ ਸਟਾਰ ਕਰਨ ਔਜਲਾ ਦਾ ਆਸਟ੍ਰੇਲੀਆ ਟੂਰ ਮੁਸ਼ਕਲ ਵਿੱਚ ਪੈ ਗਿਆ ਹੈ। ਉਨ੍ਹਾਂ ਦੇ ਪ੍ਰਤੀਨਿਧੀਆਂ ਮੁਤਾਬਕ ਆਸਟ੍ਰੇਲੀਆ ਦੇ Home Affairs ਵਿਭਾਗ ਵੱਲੋਂ ਵੀਜ਼ਾ ਅਰਜ਼ੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਇਸ ਦਾ ਕਾਰਨ ਗਲਤ ਪਛਾਣ (mistaken identity) ਹੋ ਸਕਦਾ ਹੈ।
15 ਮਿਲੀਅਨ ਤੋਂ ਵੱਧ Instagram ਫਾਲੋਅਰਜ਼ ਅਤੇ 7 ਬਿਲੀਅਨ ਤੋਂ ਵੱਧ Spotify streams ਵਾਲੇ ਕਰਨ ਔਜਲਾ ਦੀ P-Pop Culture World Tour ਤਹਿਤ ਆਸਟ੍ਰੇਲੀਆ ਵਿੱਚ ਪੰਜ ਸ਼ੋਅ ਹੋਣੇ ਸਨ। ਟੂਰ ਦੀ ਸ਼ੁਰੂਆਤ ਪਰਥ ਵਿੱਚ ਵੀਰਵਾਰ ਤੋਂ ਹੋਣੀ ਸੀ, ਪਰ ਵੀਜ਼ਾ ਮਾਮਲੇ ਕਾਰਨ ਪਹਿਲਾ ਸ਼ੋਅ ਹੁਣ 24 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਕਰਨ ਔਜਲਾ ਨੇ 2024 ਵਿੱਚ ਆਸਟ੍ਰੇਲੀਆ ਦਾ ਦੌਰਾ ਬਿਨਾਂ ਕਿਸੇ ਵੀਜ਼ਾ ਸਮੱਸਿਆ ਦੇ ਕੀਤਾ ਸੀ। ਇਸ ਵਾਰ ਉਨ੍ਹਾਂ ਦੀ ਵੀਜ਼ਾ ਅਰਜ਼ੀ ਨੂੰ ਹੋਰ “ਸਬੂਤ” ਮੰਗਦਿਆਂ ਰੋਕ ਦਿੱਤਾ ਗਿਆ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਆਸਟ੍ਰੇਲੀਆਈ ਪ੍ਰਮੋਟਰ Live Nation ਨੂੰ ਕਥਿਤ ਤੌਰ ’ਤੇ ਦੱਸਿਆ ਕਿ ਔਜਲਾ ਇੱਕ “person of interest” ਹਨ।
ਔਜਲਾ ਦੇ ਪ੍ਰਤੀਨਿਧੀਆਂ ਦਾ ਕਹਿਣਾ ਹੈ ਕਿ ਮਾਮਲਾ ਗਲਤ ਪਛਾਣ ਨਾਲ ਜੁੜਿਆ ਹੋ ਸਕਦਾ ਹੈ। ਵੀਜ਼ਾ ਦੇਰੀ ਕਾਰਨ ਉਨ੍ਹਾਂ ਦੀ ਟੀਮ ਨੂੰ ਟੂਰ ਦੀਆਂ ਤਾਰੀਖਾਂ ਵਿੱਚ ਬਦਲਾਅ ਕਰਨਾ ਪਿਆ ਹੈ ਅਤੇ ਹੁਣ ਆਸਟ੍ਰੇਲੀਆ ਵਿੱਚ ਹੋਣ ਵਾਲੇ ਬਾਕੀ ਸ਼ੋਅ ਵੀਜ਼ਾ ਮਨਜ਼ੂਰੀ ’ਤੇ ਨਿਰਭਰ ਕਰਦੇ ਹਨ।



