ਭਾਰਤੀ ਨੇ ਚੜਾਇਆ ਨਵਾਂ ਚੰਦ, ਘਰ ਦੀ ਗਰਾਜ ‘ ਚ ਖੋਲ ਦਿੱਤਾ ਗਰੋਸਰੀ ਸਟੋਰ , ਗਵਾਂਢੀ ਪ੍ਰੇਸ਼ਾਨ

Australiaਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆ ਦੇ ਇੱਕ ਸ਼ਾਂਤ ਪਰਿਵਾਰੀ ਇਲਾਕੇ ‘ਚ ਇੱਕ ਗੈਰਕਾਨੂੰਨੀ ਤਰੀਕੇ ਨਾਲ ਭਾਰਤੀ ਗ੍ਰੋਸਰੀ ਸਟੋਰ ਇਕ ਘਰ ਦੀ ਗੈਰਾਜ ਵਿੱਚ ਖੁੱਲਣ ਤੋਂ ਬਾਅਦ ਗੁਆਂਢੀ ਕਾਫੀ ਪ੍ਰੇਸ਼ਾਨ ਹਨ। ਸਧਾਰਣ ਤੌਰ ‘ਤੇ ਪਰਿਵਾਰਕ ਜੀਵਨ ਲਈ ਜਾਣਿਆ ਜਾਂਦਾ ਇਹ ਮੋਹੱਲਾ ਹੁਣ ਗ੍ਰਾਹਕਾਂ ਨਾਲ ਭਰਿਆ ਦਿੱਖ ਰਿਹਾ ਹੈ।

ਗੁਆਂਢੀ ਦੱਸਦੇ ਹਨ ਕਿ ਇਸ ਸਟੋਰ ਦੇ ਖੁਲ੍ਹਣ ਨਾਲ ਇਲਾਕੇ ਵਿੱਚ ਸ਼ੋਰਸ਼ਰਾਬਾ ਵਧ ਗਿਆ ਹੈ, ਪਾਰਕਿੰਗ ਦੀ ਸਮੱਸਿਆ ਆ ਗਈ ਹੈ ਅਤੇ ਆਮ ਜੀਵਨ ਦੀ ਸ਼ਾਂਤੀ ਖ਼ਤਰੇ ‘ਚ ਆ ਗਈ ਹੈ। “ਅਸੀਂ ਇਥੇ ਰਿਹਾਇਸ਼ ਲਈ ਆਏ ਸੀ, ਕੋਈ ਕਾਰੋਬਾਰ ਨਹੀਂ ਚਲਾਉਣ ਲਈ,” ਇੱਕ ਗੁਆਂਢੀ ਨੇ ਗੁੱਸੇ ਨਾਲ ਕਿਹਾ।

ਪਰਸ਼ਾਸਨ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਸਟੋਰ ਖੋਲ੍ਹਣ ਲਈ ਸਹੀ ਪਰਵਾਨਗੀ ਮਿਲੀ ਸੀ ਜਾਂ ਨਹੀਂ। ਦੂਜੇ ਪਾਸੇ, ਸਟੋਰ ਮਾਲਕ ਦਾਅਵਾ ਹੈ ਕਿ ਇਲਾਕੇ ਵਿੱਚ ਭਾਰਤੀ ਸਮਾਨ ਦੀ ਵੱਡੀ ਮੰਗ ਹੈ ਅਤੇ ਉਹ ਲੋਕਾਂ ਨੂੰ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਇਹ ਮਾਮਲਾ ਪੂਰੇ ਇਲਾਕੇ ਵਿੱਚ ਗੰਭੀਰ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ, ਜਿੱਥੇ ਲੋਕ ਘਰੇਲੂ ਅਤੇ ਕਾਰੋਬਾਰੀ ਹੱਦਾਂ ਦੀ ਸਪੱਸ਼ਟਤਾ ਮੰਗ ਰਹੇ ਹਨ।

Share it :
error: Content is protected !!