ਆਸਟ੍ਰੇਲੀਆ ਸਰਕਾਰ ਨੇ ਕਾਰਬਨ ਅਮੀਸ਼ਨ ਘਟਾਉਣ ਲਈ ਕਈ ਬਿਲੀਅਨ ਡਾਲਰ ਵਾਲੀ ਯੋਜਨਾ ਦਾ ਕੀਤਾ ਐਲਾਨ

Australia

ਮੈਲਬੋਰਨ (ਹਰਪ੍ਰੀਤ ਸਿੰਘ) – ਆਸਟ੍ਰੇਲੀਆਈ ਸਰਕਾਰ ਨੇ 2035 ਲਈ ਨਵਾਂ ਕਾਰਬਨ ਅਮੀਸ਼ਨ ਦਾ ਟਾਰਗੇਟ ਐਲਾਨ ਕੀਤਾ ਹੈ, ਜਿਸ ਨਾਲ ਨਾ ਸਿਰਫ਼ ਕਾਰਬਨ ਘਟੇਗਾ ਬਲਕਿ ਅਰਥਵਿਵਸਥਾ ਵਿੱਚ ਖਰਬਾਂ ਡਾਲਰ ਦਾ ਵਾਧਾ ਹੋਵੇਗਾ। ਇਸ ਯੋਜਨਾ ਅਨੁਸਾਰ, ਹਰੇਕ ਨਾਗਰਿਕ ਦੀ ਔਸਤ ਦੌਲਤ ਵਿੱਚ ਲਗਭਗ $36 ਹਜ਼ਾਰ ਦਾ ਵਾਧਾ ਹੋਵੇਗਾ।

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਅੱਜ ਐਲਾਨ ਕੀਤਾ ਕਿ 2005 ਦੇ ਪੱਧਰ ਨਾਲ ਤੁਲਨਾ ਕੀਤੀ ਜਾਵੇ ਤਾਂ 2035 ਤੱਕ ਆਸਟ੍ਰੇਲੀਆ ਆਪਣੇ ਕੁੱਲ ਕਾਰਬਨ ਉਤਸਰਜਨ ਵਿੱਚ 62 ਤੋਂ 70 ਪ੍ਰਤੀਸ਼ਤ ਕਮੀ ਕਰੇਗਾ। ਅਲਬਾਨੀਜ਼ ਨੇ ਕਿਹਾ, “ਇਹ ਇੱਕ ਜ਼ਿੰਮੇਵਾਰ ਅਤੇ ਵਿਗਿਆਨ ਅਧਾਰਿਤ ਟਾਰਗੇਟ ਹੈ, ਜੋ ਸਾਡੀ ਅਰਥਵਿਵਸਥਾ, ਨੌਕਰੀਆਂ ਅਤੇ ਭਵਿੱਖੀ ਪੀੜ੍ਹੀਆਂ ਲਈ ਠੀਕ ਹੈ।”

ਯੋਜਨਾ ਵਿੱਚ $5 ਬਿਲੀਅਨ ਨੈੱਟ-ਜ਼ੀਰੋ ਫੰਡ ਸ਼ਾਮਲ ਹੈ, ਜੋ ਮਾਈਨਿੰਗ ਅਤੇ ਭਾਰੀ ਉਦਯੋਗਾਂ ਨੂੰ ਆਪਣੇ ਉਤਸਰਜਨ ਘਟਾਉਣ ਵਿੱਚ ਮਦਦ ਕਰੇਗਾ। ਇਸ ਦੇ ਨਾਲ ਹੀ, ਇਲੈਕਟ੍ਰਿਕ ਵਾਹਨਾਂ ਲਈ ਤੇਜ਼ ਚਾਰਜਿੰਗ ਸਟੇਸ਼ਨਾਂ ਨੂੰ ਵਧਾਉਣ ਲਈ ਵੀ ਫੰਡ ਰੱਖਿਆ ਗਿਆ ਹੈ।

ਹਾਲਾਂਕਿ, ਪਰਿਆਵਰਣ ਸੰਸਥਾਵਾਂ ਨੇ ਇਸ ਉੱਤੇ ਆਲੋਚਨਾ ਕੀਤੀ ਹੈ। ਗ੍ਰੀਨਪੀਸ ਦੇ ਸ਼ਿਵਾ ਗੌਂਡਨ ਨੇ ਕਿਹਾ ਕਿ ਇਹ ਟਾਰਗੇਟ ਆਸਟ੍ਰੇਲੀਆ ਨੂੰ ਹੜ੍ਹਾਂ, ਸੌਕਿਆਂ ਅਤੇ ਅੱਗਾਂ ਦੇ ਖ਼ਤਰੇ ਵਿੱਚ ਧੱਕੇਗਾ। ਊਰਜਾ ਅਤੇ ਮੌਸਮੀ ਤਬਦੀਲੀ ਮੰਤਰੀ ਕ੍ਰਿਸ ਬੋਵਨ ਨੇ ਇਸ ਦੀ ਰੱਖਿਆ ਕਰਦਿਆਂ ਕਿਹਾ ਕਿ ਕਲਾਈਮਟ ਚੇਂਜ ਅਥਾਰਟੀ ਨੇ 70% ਤੋਂ ਉੱਪਰ ਦਾ ਟਾਰਗੇਟ ਅਵਾਸਤਵਿਕ ਦੱਸਿਆ ਸੀ, ਜਦਕਿ ਅਸੀਂ ਸਭ ਤੋਂ ਵੱਧ ਸੰਭਵ ਅਤੇ ਹਕੀਕਤ-ਅਧਾਰਿਤ ਟਾਰਗੇਟ ਚੁਣਿਆ ਹੈ,”।

Share it :
error: Content is protected !!