ਸਿਡਨੀ ਦੇ ਦੱਖਣ ਵਿੱਚ ਜਹਾਜ ਹੋਇਆ ਹਾਦਸਾਗ੍ਰਸਤ, 3 ਦੀ ਮੌਤ ਦੀ ਪੁਸ਼ਟੀ

Sydneyਸਿਡਨੀ (ਹਰਪ੍ਰੀਤ ਸਿੰਘ) — ਸਿਡਨੀ ਦੇ ਦੱਖਣ ਵੱਲ ਸਥਿਤ ਸ਼ੈਲਹਾਰਬਰ ਹਵਾਈ ਅੱਡੇ ‘ਤੇ ਇੱਕ ਛੋਟਾ ਜਹਾਜ਼ ਉਡਾਣ ਭਰਨ ਤੋਂ ਕੁਝ ਪਲਾਂ ਬਾਅਦ ਹੀ ਡਿੱਗ ਕੇ ਅੱਗ ਨਾਲ ਸੜ ਗਿਆ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਪਾਈਪਰ ਚੈਰੋਕੀ ਲੈਂਸ ਮਾਡਲ ਦਾ ਜਹਾਜ਼ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਸਥਿਤ ਸ਼ੈਲਹਾਰਬਰ ਹਵਾਈ ਅੱਡੇ ਤੋਂ ਉੱਡ ਕੇ ਬਾਥਰਸਟ ਵੱਲ ਜਾ ਰਿਹਾ ਸੀ।

ਅੱਖੀਂ ਦੇਖੇ ਗਵਾਹਾਂ ਨੇ ਦੱਸਿਆ ਕਿ ਜਹਾਜ਼ ਜਮੀਨ ਤੋਂ ਲਗਭਗ 30 ਮੀਟਰ ਉੱਚਾਈ ‘ਤੇ ਸੀ ਜਦੋਂ ਇਹ ਅਚਾਨਕ ਝੁਕਿਆ ਅਤੇ ਇਸ ਦਾ ਖੱਬਾ ਪਰ ਟਾਰਮੈਕ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਚੀਫ ਇੰਸਪੈਕਟਰ ਐਰਨ ਵੁੰਡਰਲਿਚ ਨੇ ਕਿਹਾ ਕਿ ਪੁਲਿਸ ਮਾਰੇ ਗਏ ਤਿੰਨ ਲੋਕਾਂ ਦੀ ਸ਼ਨਾਖਤ ਦੀ ਪ੍ਰਕਿਰਿਆ ਕਰ ਰਹੀ ਹੈ — “ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ।”

Share it :
error: Content is protected !!