
ਆਸਟ੍ਰੇਲੀਆ ਇੰਸਟੀਚਿਊਟ ਦੇ ਰਿਸਰਚ ਡਾਇਰੈਕਟਰ ਰੋਡ ਕੈਂਪਬੈਲ ਦੇ ਵਿਸ਼ਲੇਸ਼ਣ ਅਨੁਸਾਰ, ਅਡਾਨੀ ਨੇ 2023 ਤੋਂ 2025 ਤੱਕ ਦੇ ਤਿੰਨ ਵਿੱਤੀ ਸਾਲਾਂ ਦੌਰਾਨ ਆਪਣੀ ਕਾਰਮਾਈਕਲ ਮਾਈਨ ਤੋਂ ਥਰਮਲ ਕੋਇਲਾ ਔਸਤਨ $A100 ਪ੍ਰਤੀ ਟਨ ਦੇ ਦਰ ‘ਤੇ ਵੇਚਿਆ। ਇਸ ਸਮੇਂ ਦੌਰਾਨ, ਰੂਸ ਵੱਲੋਂ ਯੂਕਰੇਨ ਉੱਤੇ ਹਮਲੇ ਕਾਰਨ ਦੁਨੀਆ ਭਰ ਵਿੱਚ ਕੋਲੇ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਸੀ — ਆਸਟ੍ਰੇਲੀਆਈ ਮਾਰਕੀਟ ਰੇਟ 2022 ਦੇ ਅਖੀਰ ਤੱਕ $A600 ਪ੍ਰਤੀ ਟਨ ਤੋਂ ਵੀ ਵੱਧ ਚਲੇ ਗਏ ਸਨ। ਕੈਂਪਬੈਲ ਦੇ ਮੁਤਾਬਕ, ਅਡਾਨੀ ਦੇ “ਅਸਲ ਵਿਕਰੀ ਮੁੱਲ ਅਤੇ ਉਮੀਦਿਤ ਮਾਰਕੀਟ ਕੀਮਤ” ਵਿਚਕਾਰ ਵੱਡਾ ਅੰਤਰ ਸੀ, ਜਿਸ ਕਾਰਨ ਰਾਇਲਟੀ ਭੁਗਤਾਨ ਉਮੀਦ ਤੋਂ ਕਾਫੀ ਘੱਟ ਰਹੇ।
ਆਸਟ੍ਰੇਲੀਆ ਇੰਸਟੀਚਿਊਟ ਨੇ ਅਨੁਮਾਨ ਲਗਾਇਆ ਕਿ ਜੇ ਅਡਾਨੀ ਨੇ ਆਪਣਾ ਕੋਇਲਾ ਮਾਰਕੀਟ ਕੀਮਤਾਂ ਦੇ ਨੇੜੇ ਵੇਚਿਆ ਹੁੰਦਾ, ਤਾਂ ਉਸਨੂੰ 2023–25 ਦੇ ਦੌਰਾਨ ਲਗਭਗ $625 ਮਿਲੀਅਨ ਰਾਇਲਟੀ ਦੇਣੀ ਪੈਂਦੀ। ਪਰ ਕੰਪਨੀ ਦੇ ਖਾਤਿਆਂ ਅਨੁਸਾਰ, ਇਸਨੇ ਸਿਰਫ਼ $230 ਮਿਲੀਅਨ ਭੁਗਤਾਨ ਕੀਤੇ — ਜੋ ਤਕਰੀਬਨ $400 ਮਿਲੀਅਨ ਦਾ ਅੰਤਰ ਦਰਸਾਉਂਦਾ ਹੈ। ਸਭ ਤੋਂ ਵੱਡਾ ਅੰਤਰ 2022–23 ਵਿੱਚ ਦਰਜ ਕੀਤਾ ਗਿਆ, ਜਦੋਂ ਕਾਰਮਾਈਕਲ ਮਾਈਨ ਦੇ ਕੋਇਲੇ ਲਈ ਉਮੀਦ ਕੀਤੀ ਕੀਮਤ $A282 ਪ੍ਰਤੀ ਟਨ ਸੀ, ਪਰ ਗਾਹਕਾਂ ਨੇ ਕੇਵਲ $A102 ਪ੍ਰਤੀ ਟਨ ਹੀ ਅਦਾ ਕੀਤੇ।
*ਅਡਾਨੀ ਦਾ ਜਵਾਬ:*
ਕੰਪਨੀ ਨੇ ਇਨ੍ਹਾਂ ਦੋਸ਼ਾਂ ਨੂੰ “ਗਲਤ ਅਨੁਮਾਨਾਂ ਅਤੇ ਤੱਥ-ਵਿਹੀਣ ਵਿਸ਼ਲੇਸ਼ਣ” ‘ਤੇ ਆਧਾਰਿਤ ਕਰਾਰ ਦਿੱਤਾ।
ਇਕ ਬੁਲਾਰੇ ਨੇ ਕਿਹਾ, “ਇਹ ਅੰਕੜੇ ਗਲਤ ਹਨ, ਡਾਟਾ ਅਣਮਿਲਦਾ ਹੈ ਅਤੇ ਹਿਸਾਬ ਕਿਤਾਬ ਸਿਰਫ਼ ‘ਨੈਪਕਿਨ ਗਣਿਤ’ ਵਰਗਾ ਹੈ। ਇਹ ਸਿਰਫ਼ ਐਂਟੀ-ਫੌਸਿਲ ਫਿਊਲ ਲੋਬੀ ਦੀ ਝੂਠੀ ਮੁਹਿੰਮ ਦਾ ਹਿੱਸਾ ਹੈ ਜੋ ਆਸਟ੍ਰੇਲੀਆ ਦੀ ਕੋਇਲਾ ਐਕਸਪੋਰਟ ਇੰਡਸਟਰੀ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ।”
ਬੁਲਾਰੇ ਨੇ ਇਹ ਵੀ ਕਿਹਾ ਕਿ ਕੰਪਨੀ ਨੇ “ਸਾਰੀ ਰਾਇਲਟੀ ਕਾਨੂੰਨੀ ਤੌਰ ‘ਤੇ ਅਦਾ ਕੀਤੀ ਹੈ” ਅਤੇ ਉਹ ਕੁਇਂਜ਼ਲੈਂਡ ਦੇ ਰੀਜਨਲ ਖੇਤਰਾਂ ਵਿੱਚ ਰੋਜ਼ਗਾਰ ਅਤੇ ਆਰਥਿਕ ਮੌਕਿਆਂ ਦੇ ਪ੍ਰਦਾਨ ‘ਤੇ ਮਾਣ ਮਹਿਸੂਸ ਕਰਦੀ ਹੈ। ਅਡਾਨੀ ਦਾ ਕੋਇਲਾ ਮੁੱਖ ਤੌਰ ‘ਤੇ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ।



