
ਬੱਚੇ ਦੇ ਪਿਤਾ ਤਲਵਿੰਦਰ ਸਿੰਘ ਨੇ ABC ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਸ਼ਬਦ “ਬਹੁਤ ਪਿਆਰਾ ਅਤੇ ਦਿਆਲੂ ਬੱਚਾ” ਸੀ, ਜੋ ਇੱਕ special school ਵਿੱਚ ਪੜ੍ਹਦਾ ਸੀ ਅਤੇ ਕਈ appreciation awards ਜਿੱਤ ਚੁੱਕਾ ਸੀ।
ਤਲਵਿੰਦਰ ਨੇ ਭਾਵੁਕ ਹੋ ਕੇ ਕਿਹਾ “ਉਹ ਹਮੇਸ਼ਾ ਖੁਸ਼ ਰਹਿੰਦਾ ਸੀ, ਸਭ ਨਾਲ ਪਿਆਰ ਨਾਲ ਮਿਲਦਾ ਸੀ, ਉਸ ਵੇਲੇ ਮੈਂ ਗਲੀਆਂ ਵਿੱਚ ਆਪਣੇ ਪੁੱਤਰ ਨੂੰ ਲੱਭਣ ਲਈ ਦੌੜ ਰਿਹਾ ਸੀ… ਉਹ ਔਟਿਜ਼ਮ ਨਾਲ ਪੀੜਤ ਸੀ, ਅਤੇ ਅਜਿਹੇ ਬੱਚੇ ਅਕਸਰ ਪਾਣੀ ਵੱਲ ਖਿੱਚੇ ਜਾਂਦੇ ਹਨ।”
ਤਲਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਜਦੋਂ ਡਿਸਪਲੇਅ ਹੋਮ ਖੁੱਲ੍ਹੇ ਨਾ ਹੋਣ, ਤਾਂ ਉਨ੍ਹਾਂ ਦੇ ਪੂਲਾਂ ਨੂੰ ਢੱਕਿਆ ਜਾਣਾ ਚਾਹੀਦਾ ਹੈ, ਤਾਂ ਜੋ ਬੱਚੇ ਅੰਦਰ ਨਾ ਜਾ ਸਕਣ ਅਤੇ ਅਜਿਹੇ ਹਾਦਸੇ ਤੋਂ ਬਚਿਆ ਜਾ ਸਕੇ। ਇਸ ਘਟਨਾ ‘ਤੇ GJ Gardiner Homes ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਹੈ ਅਤੇ ਕਿਹਾ ਹੈ ਕਿ ਪੂਲ ਦੀ ਵਾੜ ਸਾਰੇ ਸੁਰੱਖਿਆ ਮਾਪਦੰਡਾਂ ਦੇ ਅਨੁਸਾਰ ਸੀ। ਕੰਪਨੀ ਨੇ ਕਿਹਾ ਕਿ ਉਹ ਅਧਿਕਾਰੀਆਂ ਦੀ ਜਾਂਚ ਵਿੱਚ ਪੂਰੀ ਸਹਾਇਤਾ ਕਰ ਰਹੀ ਹੈ।
ਗੁਰਸ਼ਬਦ ਦੀ ਮਾਂ ਨੇ ਕਿਹਾ “ਉਹ ਸਾਡੀ ਦੁਨੀਆ ਸੀ,” ।
ਗੁਰਸ਼ਬਦ ਸਿੰਘ ਦਾ ਅੰਤਿਮ ਸੰਸਕਾਰ ਇਸ ਸ਼ੁੱਕਰਵਾਰ ਨੂੰ ਮੈਲਬੌਰਨ ਵਿੱਚ ਹੋਣ ਦੀ ਉਮੀਦ ਹੈ।



