ਗੁਰਮੇਸ਼ ਸਿੰਘ ਆਸਟ੍ਰੇਲੀਆ ਵਿੱਚ ਵੱਡੀ ਰਾਜਨੀਤਿਕ ਪਾਰਟੀ ਦੇ ਪਹਿਲੇ ਸਿੱਖ ਲੀਡਰ ਬਣੇ

Gurmesh SinghMelbourne (Australian Punjabi News) – ਨਿਊ ਸਾਊਥ ਵੇਲਜ਼ ਨੇਸ਼ਨਲਜ਼ ਨੇ ਮੰਗਲਵਾਰ ਸਵੇਰੇ ਗੁਰਮੇਸ਼ ਸਿੰਘ ਨੂੰ ਬਿਨਾਂ ਕਿਸੇ ਵਿਰੋਧ ਦੇ ਆਪਣਾ ਨਵਾਂ ਲੀਡਰ ਚੁਣਿਆ ਹੈ। ਇਸ ਨਾਲ ਉਹ ਆਸਟ੍ਰੇਲਿਆ ਦੀ ਕਿਸੇ ਵੀ ਵੱਡੀ ਰਾਜਨੀਤਿਕ ਪਾਰਟੀ ਦੇ ਲੀਡਰ ਬਣਨ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਇਹ ਚੋਣ ਉਸੇ ਸਮੇਂ ਹੋਈ ਹੈ ਜਦੋਂ ਪਾਰਟੀ ਦੇ ਪਿਛਲੇ ਲੀਡਰ ਅਤੇ ਸਾਬਕਾ ABC ਬ੍ਰਾਡਕਾਸਟਰ ਡੂਗਲਡ ਸੌਂਡਰਜ਼ ਨੇ ਪਰਿਵਾਰਕ ਕਾਰਨਾਂ ਕਰਕੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਗੁਰਮੇਸ਼ ਸਿੰਘ ਚੌਥੇ ਪੀੜ੍ਹੀ ਦੇ ਆਸਟ੍ਰੇਲੀਆਈ ਕਿਸਾਨ ਹਨ, ਜਿਨ੍ਹਾਂ ਦੇ ਪਰਦਾਦਾ 130 ਸਾਲ ਪਹਿਲਾਂ ਭਾਰਤ ਤੋਂ ਇਥੇ ਆ ਵਸੇ ਸਨ। ਲੀਡਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਾਤੀ ਜਾਂ ਮੁਲਕ ਨਹੀਂ, ਸਗੋਂ ਉਹ ਆਪ ਨੂੰ ਹਮੇਸ਼ਾ ਇੱਕ ਆਸਟ੍ਰੇਲੀਆਈ ਹੀ ਸਮਝਦੇ ਹਨ।

ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਜਿਹੜੀ ਨਸਲੀ ਟਿੱਪਣੀ ਸਭ ਤੋਂ ਵੱਧ ਠੇਸ ਪਹੁੰਚਾਉਂਦੀ ਹੈ, ਉਹ ਖੱਬੇ ਧੜੇ ਦੇ ਰਾਜਨੀਤਿਕ ਵਿਰੋਧੀਆਂ ਵੱਲੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਕਦੇ ਉਨ੍ਹਾਂ ਨੂੰ ““useful idiot of colour”” ਤੱਕ ਕਿਹਾ ਸੀ। ਉਹ ਇਸ ਗੱਲ ਤੋਂ ਵੀ ਤੰਗ ਆਏ ਹਨ ਕਿ ਉਨ੍ਹਾਂ ਦੀ ਸਿੱਖ ਪਛਾਣ ਅਤੇ ਸਿੱਖ ਧਰਮ ਨੂੰ ਅਕਸਰ ਬੇਲੋੜੀ ਤਰ੍ਹਾਂ ਉਜਾਗਰ ਕੀਤਾ ਜਾਂਦਾ ਹੈ।

ਇਤਿਹਾਸਕ ਪੜਾਉ

ਇਹ ਪਹਿਲੀ ਵਾਰ ਹੈ ਜਦੋਂ 1919 ਵਿੱਚ ਬਣੀ NSW ਨੇਸ਼ਨਲਜ਼ ਪਾਰਟੀ ਦਾ ਨੇਤਾ ਏਸ਼ੀਆਈ ਮੂਲ ਦਾ ਬਣਿਆ ਹੈ। ਦੁਨੀਆ ਭਰ ਵਿੱਚ ਵੀ ਇਹ ਵੱਡੀ ਗੱਲ ਹੈ, ਕਿਉਂਕਿ ਭਾਰਤ ਤੋਂ ਬਾਹਰ ਬਹੁਤ ਘੱਟ ਸਿੱਖ ਰਾਜਨੀਤਿਕ ਪਾਰਟੀਆਂ ਦੀ ਅਗਵਾਈ ਕਰਦੇ ਹਨ। ਇਸ ਨਾਲ ਉਹ ਕੈਨੇਡਾ ਦੇ ਜਗਮੀਤ ਸਿੰਘ ਤੇ ਅਮਰੀਕਾ ਦੀ ਨਿੱਕੀ ਹੇਲੀ ਵਰਗੀਆਂ ਸ਼ਖ਼ਸੀਅਤਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ।

ਫੈਡਰਲ ਨੇਸ਼ਨਲਜ਼ ਦੇ ਸੰਸਦ ਮੈਂਬਰ ਕੇਵਿਨ ਹੋਗਨ ਨੇ ਕਿਹਾ ਕਿ ਗੁਰਮੇਸ਼ ਸਿੰਘ ਦਾ ਲੀਡਰ ਬਣਨਾ ਪਾਰਟੀ ਦੀ ਬਹੁ ਸਭਿਅਕ ਨੀਤੀ ਨੂੰ ਦਰਸਾਉਂਦਾ ਹੈ। “ਇਹ ਸਿਰਫ਼ ਉਨ੍ਹਾਂ ਦੀ ਕਾਬਲੀਅਤ ਹੀ ਨਹੀਂ, ਸਗੋਂ ਸਾਡੀ ਪਾਰਟੀ ਦੇ ਸੋਚ ਦੇ ਬਦਲਾਅ ਦੀ ਨਿਸ਼ਾਨੀ ਹੈ,” ।

ਨੀਤੀ ਅਤੇ ਨਵੀਂ ਦਿਸ਼ਾ

ਗੁਰਮੇਸ਼ ਸਿੰਘ ਦੀ ਲੀਡਰਸ਼ਿਪ ਕਾਰਜਕਾਲ ਉਸ ਸਮੇਂ ਸ਼ੁਰੂ ਹੋ ਰਿਹਾ ਹੈ ਜਦੋਂ ਨੇਸ਼ਨਲਜ਼ ਨੇ ਹਾਲ ਹੀ ਵਿੱਚ ‘ਨੈੱਟ ਜ਼ੀਰੋ’ ਨੀਤੀ ਰੱਦ ਕਰਨ ਲਈ ਵੋਟ ਕੀਤੀ ਸੀ, ਜਿਸ ਨਾਲ NSW ਲਿਬਰਲਜ਼ ਨਾਲ ਅਸਹਿਮਤੀ ਬਣੀ ਹੈ। ਗੁਰਮੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਗਠਜੋੜੀ ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਕਿਉਂਕਿ ਸਿਰਫ਼ ਏਕਤਾ ਦੇ ਨਾਲ ਹੀ ਸਰਕਾਰ ਬਣਾਉਣ ਦੀ ਸੰਭਾਵਨਾ ਬਣਦੀ ਹੈ।ਇਸ ਦੇ ਨਾਲ ਨਾਲ ਪਾਰਟੀ ਨੇ ਕੇਵਿਨ ਐਂਡਰਸਨ ਨੂੰ ਵੀ ਡਿਪਟੀ ਲੀਡਰ ਚੁਣਿਆ ਹੈ।

ਪਰਿਵਾਰ ਅਤੇ ਸੇਵਾ ਦੀ ਲੰਮੀ ਵਿਰਾਸਤ

ਗੁਰਮੇਸ਼ ਸਿੰਘ 2019 ਤੋਂ ਕੋਫ਼ਸ ਹਾਰਬਰ ਦੇ NSW ਸੰਸਦ ਦੇ ਸੰਸਦ ਮੈਂਬਰ ਹਨ। ਉਨ੍ਹਾਂ ਦਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਇਸ ਖੇਤਰ ਵਿੱਚ ਵਸਿਆ ਹੈ, ਅਤੇ ਕੇਲਾ, ਬਲੂਬੈਰੀ ਅਤੇ ਮੈਕਡਾਮੀਆ ਖੇਤੀ ਨਾਲ ਜੁੜਿਆ ਹੈ। ਮਰਦਮਸ਼ੁਮਾਰੀ ਮੁਤਾਬਕ, ਉਨ੍ਹਾਂ ਦੇ ਇਲਾਕੇ ਵਿੱਚ ਭਾਰਤੀ ਲੋਕਾਂ ਦੀ ਗਿਣਤੀ ਸਿਰਫ਼ 1.7% ਹੈ।

 

ਆਸਟ੍ਰੇਲੀਆਈ ਰਾਜਨੀਤੀ ਵਿੱਚ ਬਦਲਦਾ ਰੁੱਖ

ਗੁਰਮੇਸ਼ ਸਿੰਘ ਦਾ ਚੜ੍ਹਦਾ ਕਦਮ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਵੱਖ-ਵੱਖ ਪਿਛੋਕੜਾਂ ਵਾਲੀ ਅਗਵਾਈ ਦੇ ਵਧਦੇ ਰੁਝਾਨ ਨੂੰ ਦਰਸਾਉਂਦਾ ਹੈ। NSW ਕੋਅਲਿਸ਼ਨ ਦੀ ਡਿਪਟੀ ਪ੍ਰੀਮੀਅਰ ਅਤੇ ਲੇਬਰ ਦੀ ਡਿਪਟੀ ਪ੍ਰੀਮੀਅਰ ਦੋਵੇਂ ਭਾਰਤੀ ਮੂਲ ਦੀਆਂ ਹਨ।

ਅਜਿਹਾ ਲਗਾਤਾਰ ਨਜਰ ਆ ਰਿਹਾ ਹੈ ਕਿ ਆਸਟ੍ਰੇਲੀਆਈ ਰਾਜਨੀਤੀ ਹੁਣ ਸਿਰਫ਼ ਐਗਲੋ ਸਰਨੇਮਾਂ ਤੱਕ ਸੀਮਿਤ ਨਹੀਂ ਰਹੀ।

ਗੁਰਮੇਸ਼ ਸਿੰਘ ਦਾ ਲੀਡਰ ਬਣਨਾ ਨਾ ਸਿਰਫ਼ ਨੇਸ਼ਨਲਜ਼ ਲਈ, ਸਗੋਂ ਆਸਟ੍ਰੇਲੀਆਈ ਰਾਜਨੀਤਕ ਸਿਸਟਮ ਲਈ ਵੀ ਇੱਕ ਨਵੀਂ ਦਿਸ਼ਾ ਦੀ ਸ਼ੁਰੂਆਤ ਸਮਝਿਆ ਜਾ ਰਿਹਾ ਹੈ।

Share it :
error: Content is protected !!