ਵਿਦਿਆਰਥੀ ਵੀਜ਼ਾ ਸਖਤਾਈ ਦਾ ਅਸਰ: ਆਸਟਰੇਲੀਆ ਦੀ ਮਾਈਗ੍ਰੇਸ਼ਨ ਦਰ ‘ਚ 36% ਦੀ ਭਾਰੀ ਕਮੀ

AUਆਕਲੈਂਡ (ਹਰਪ੍ਰੀਤ ਸਿੰਘ) – ਕੋਵਿਡ-19 ਮਗਰੋਂ ਆਈ ਪ੍ਰਵਾਸ ਲਹਿਰ ਹੁਣ ਆਪਣੇ ਚਰਮ ‘ਤੇ ਪਹੁੰਚ ਕੇ ਰੁਕਦੀ ਦਿਖਾਈ ਦੇ ਰਹੀ ਹੈ। ਆਸਟਰੇਲੀਆਈ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਨੀਤੀਆਂ ‘ਚ ਕੀਤੀ ਗਈ ਸਖਤਾਈ ਦਾ ਸਿੱਧਾ ਅਸਰ ਹਾਲ ਹੀ ਵਿੱਚ ਜਾਰੀ ਅੰਕੜਿਆਂ ‘ਚ ਵੇਖਣ ਨੂੰ ਮਿਿਲਆ ਹੈ, ਜਿਸਦੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਲਗਭਗ 2 ਲੱਖ ਘੱਟ ਵਿਦੇਸ਼ੀ ਆਸਟਰੇਲੀਆ ਆਏ।

ਆਸਟਰੇਲੀਆਈ ਸਟੇਟੇਸਟਿਕਸ ਬਿਊਰੋ (ABS) ਦੇ ਅਨੁਸਾਰ, ਆਸਥਾਈ ਨੈੱਟ ਮਾਈਗ੍ਰੇਸ਼ਨ, ਜਿਸਦਾ ਮਤਲਬ ਹੈ ਆਸਟਰੇਲੀਆ ਆਉਣ ਵਾਲਿਆਂ ਅਤੇ ਜਾਨ ਵਾਲਿਆਂ ਵਿਚਕਾਰ ਅੰਤਰ, ਇਹ 2023 ਵਿੱਚ 530,620 ਸੀ, ਜੋ 2024 ਵਿੱਚ ਘੱਟ ਕੇ 340,800 ਰਹਿ ਗਿਆ ਹੈ, ਜੋ ਕਿ ਕਰੀਬ 36% ਦੀ ਕਮੀ ਦਰਸਾਉਂਦਾ ਹੈ।

ਦਰਅਸਲ ਆਸਟਰੇਲੀਆਈ ਸਰਕਾਰ ਨੇ 2023 ਵਿੱਚ ਵਿਦਿਆਰਥੀ ਵੀਜ਼ਾ ਨਾਲ ਹੋ ਰਹੀ ਬੇਹਿਸਾਬ ਆਮਦ ਅਤੇ ਇਸ ਵੀਜੇ ਦੀ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਸਨ, ਇਨ੍ਹਾਂ ਸਖਤ ਕਦਮਾਂ ਵਿੱਚ ਸ਼ਾਮਿਲ ਸੀ:-ਕੋਰਸ ਦੇ ਅਸਲੀ ਉਦੇਸ਼ ਦੀ ਜਾਂਚ, – ਲੇਵਲ 1 ਤੋਂ ਹੇਠਾਂ ਦੇ ਇੰਸਟੀਚਿਊਟਾਂ ਉੱਤੇ ਨਜ਼ਰ, – ਦੋਵਾਂ ਪਾਸਿਓਂ ਜਾਰੀ ਹੋ ਰਹੀਆਂ ਫ਼ਰਾਡ ਅਰਜ਼ੀਆਂ ਦੀ ਜਾਂਚ।

ਇਨ੍ਹਾਂ ਸਖਤਾਈਆਂ ਤੋਂ ਬਾਅਦ ਵਿਦਿਆਰਥੀ ਵੀਜ਼ਾ ਮਿਲਣ ਦੇ ਮਾਪਦੰਡ ਕਾਫ਼ੀ ਮੁਸ਼ਕਿਲ ਹੋ ਗਏ ਸਨ, ਜਿਸ ਦੇ ਨਤੀਜੇ ਵਜੋਂ ਅਸਥਾਈ ਵਿਦਿਆਰਥੀਆਂ ਦੀ ਆਮਦ ਘੱਟੀ।

Share it :
error: Content is protected !!