ਆਕਲੈਂਡ ਸਮੇਤ ਨਾਰਥ ਆਈਲੈਂਡ ਦੇ ਬਹੁਤੇ ਹਿੱਸਿਆਂ ‘ਤੇ ਤੂਫਾਨੀ ਮੌਸਮ ਦਾ ਕਹਿਰ

Bad weatherਆਕਲੈਂਡ (ਹਰਪ੍ਰੀਤ ਸਿੰਘ) – ਨਿਊਜ਼ੀਲੈਂਡ ਦੇ ਉੱਤਰੀ ਹਿੱਸੇ ਅਤੇ ਦੱਖਣੀ ਹਿੱਸੇ ਦੇ ਤਾਸਮਨ ਖੇਤਰ ਵਿਚ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਤਾਸਮਨ ਜ਼ਿਲ੍ਹਾ ਕੌਂਸਲ ਨੇ ਪਹਿਲਾਂ ਤੋਂ ਸਾਵਧਾਨੀ ਵਜੋਂ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ। ਇਹ ਫੈਸਲਾ ਪੁਰਾਣੇ ਹੜ੍ਹਾਂ ਦੇ ਮੱਦੇਨਜ਼ਰ ਲਿਆ ਹੈ। ਤੂਫ਼ਾਨ ਦੇ ਸ਼ੁੱਕਰਵਾਰ ਦੁਪਿਹਰ ਤੱਕ ਇਲਾਕੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
ਗੰਭੀਰ ਪੱਧਰ ਦੀਆਂ ਚੇਤਾਵਨੀਆਂ ਵਿੱਚ ਨਾਰਥ ਆਈਲੈਂਡ ਦੇ ਨੌਰਥਲੈਂਡ, ਆਕਲੈਂਡ, ਵਾਈਕਾਟੋ, ਕੋਰੋਮੰਡਲ, ਤਰਾਨਾਕੀ ਅਤੇ ਸਾਰੇ ਦੱਖਣੀ ਆਈਲੈਂਡ ਦੇ ਇਲਾਕੇ ਸ਼ਾਮਿਲ ਹਨ। ਮੌਤੂਏਕਾ ਦੇ ਉੱਤਰੀ ਪੱਛਮੀ ਇਲਾਕੇ ‘ਚ 150 ਤੋਂ 220 ਮਿਲੀਮੀਟਰ ਤੱਕ ਮੀਂਹ ਪੈਣ ਦੀ ਉਮੀਦ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜਰੂਰੀ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਕੋਈ ਵੀ ਤਾਜ਼ਾ ਅਪਡੇਟ ਜਾਂ ਇਮਰਜੈਂਸੀ ਹਾਲਤ ਵਿੱਚ, ਲੋਕਾਂ ਨੂੰ ਸਥਾਨਕ ਰੇਡੀਓ, ਅਲਰਟ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀਆਂ ਸੂਚਨਾਵਾਂ ਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।

Share it :
error: Content is protected !!