ਦੁਨੀਆਂ ਦੇ ਸਭ ਤੋਂ ਸ਼ਾਨਦਾਰ ਏਅਰਪੋਰਟਾਂ ਦੀ ਸੂਚੀ ਹੋਈ ਜਾਰੀ

Best Airport

ਜਾਣੋ ਨਿਊਜੀਲੈਂਡ/ ਆਸਟ੍ਰੇਲੀਆ ਦੇ ਕਿਹੜੇ-ਕਿਹੜੇ ਏਅਰਪੋਰਟ ਨੇ ਮਾਰੀ ਬਾਜੀ

ਆਕਲੈਂਡ (ਹਰਪ੍ਰੀਤ ਸਿੰਘ) – ਇਸ ਸਾਲ ਦੇ ਸਕਾਈਟਰੇਕਸ ਅਵਾਰਡ, ਜੋ ਹਰ ਸਾਲ ਦੁਨੀਆਂ ਦੇ ਸਭ ਤੋਂ ਸ਼ਾਨਦਾਰ ਏਅਰਪੋਰਟ ਨੂੰ ਸਨਮਾਨਿਤ ਕਰਨ ਲਈ ਹੁੰਦੇ ਹਨ, ਦੇ ਨਤੀਜੇ ਜਾਰੀ ਹੋ ਗਏ ਹਨ ਤੇ ਸਿੰਘਾਪੁਰ ਦਾ ਚੰਗਾਈ ਏਅਰਪੋਰਟ ਦੁਬਾਰਾ ਦੁਨੀਆਂ ਦਾ ਸਭ ਤੋਂ ਸ਼ਾਨਦਾਰ ਏਅਰਪੋਰਟ ਐਲਾਨਿਆ ਗਿਆ ਹੈ। ਚੰਗਾਈ ਏਅਰਪੋਰਟ ਨੇ ਇਹ ਮੁਕਾਮ 13ਵੀਂ ਵਾਰ ਹਾਸਿਲ ਕੀਤਾ ਹੈ। ਬੀਤੇ ਸਾਲ ਦੋਹਾ ਦਾ ਹਮਾਦ ਇੰਟਰਨੈਸ਼ਨਲ ਏਅਰਪੋਰਟ ਪਹਿਲੇ ਸਥਾਨ ‘ਤੇ ਸੀ, ਜਦਕਿ ਇਸ ਸਾਲ ਹਮਾਦ ਏਅਰਪੋਰਟ ਦੂਜੇ ਸਥਾਨ ‘ਤੇ ਰਿਹਾ ਹੈ। ਟੋਕੀਓ ਦਾ ਹਨੀਦਾ, ਸਿਓਲ ਦਾ ਇਨਕਿਓਨ ਤੇ ਟੋਕੀਓ ਦਾ ਨਰੀਤਾ ਕ੍ਰਮਵਾਰ ਪਹਿਲੇ ਪੰਜ ਸਥਾਨਾਂ ‘ਤੇ ਰਹੇ।
ਆਕਲੈਂਡ ਏਅਰਪੋਰਟ ਇਸ ਸੂਚੀ ਵਿੱਚ 46ਵੇਂ ਨੰਬਰ ‘ਤੇ ਰਿਹਾ, ਪਿਛਲੇ ਸਾਲ ਦੇ ਮੁਕਾਬਲੇ ਇੱਕ ਸਥਾਨ ਹੇਠਾਂ, ਪਰ ਆਸਟ੍ਰੇਲੀਆ/ਪੈਸੇਫਿਕ ਰੀਜਨ ਦੀ ਗੱਲ ਕਰੀਏ ਤਾਂ ਆਕਲੈਂਡ ਏਅਰਪੋਰਟ ਤੀਜਾ ਸਥਾਨ ‘ਤੇ ਰਿਹਾ ਹੈ, ਜਦਕਿ ਪਹਿਲੇ ਤੇ ਦੂਜੇ ‘ਤੇ ਕ੍ਰਮਵਾਰ ਮੈਲਬੋਰਨ ਤੇ ਬ੍ਰਿਸਬੇਨ ਰਹੇ।
ਰੀਜਨਲ ਏਅਰਪੋਰਟ ਕੈਟੇਗਰੀ ਵਿੱਚ ਵੀ ਆਕਲੈਂਡ ਏਅਰਪੋਰਟ ਤੀਜੇ ‘ਤੇ ਰਿਹਾ, ਵਲੰਿਗਟਨ ਏਅਰਪੋਰਟ ਛੇਵੇਂ ‘ਤੇ ਰਿਹਾ। ਐਡੀਲੇਡ ਤੇ ਗੋਲਡ ਕੋਸਟ ਦਾ ਏਅਰਪੋਰਟ ਕ੍ਰਮਵਾਰ ਪਹਿਲੇ ਤੇ ਦੂਜੇ ‘ਤੇ ਰਹੇ।



Share it :
error: Content is protected !!