ਨਿਊਜੀਲੈਂਡ ਦਾ ਸਭ ਤੋਂ ਵੱਡਾ ਸੁਪਰਮਾਰਕੀਟ ਸਟੋਰ ਇਸ ਮਹੀਨੇ ਖੁੱਲਣ ਜਾ ਰਿਹਾ ਆਕਲੈਂਡ ਵਿੱਚ

Pak n Save
Biggest Pak n Save Store in New Zealand

ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦਾ ਸਭ ਤੋਂ ਵੱਡਾ ਪੇਕ ਐਂਡ ਸੇਵ ਵਾਲਿਆਂ ਦਾ ਸੁਪਰਮਾਰਕੀਟ ਸਟੋਰ, ਜਿਸਦੀ ਲਾਗਤ $100 ਮਿਲੀਅਨ ਦੇ ਕਰੀਬ ਆਈ ਹੈ, ਇਸ ਮਹੀਨੇ ਆਕਲੈਂਡ ਵਿੱਚ ਖੁੱਲਣ ਜਾ ਰਿਹਾ ਹੈ। 6391 ਵਰਗ ਮੀਟਰ ਵਿੱਚ ਬਣੇ ਇਸ ਸਟੋਰ ਵਿੱਚ 250 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤੇ ਇਹ ਸਟੋਰ 25 ਫਰਵਰੀ ਸਵੇਰੇ 7.30 ਵਜੇ ਖੋਲਿਆ ਜਾਏਗਾ। ਇਹ ਸਟੋਰ 503 ਪਕੁਰੰਗਾ ਰੋਡ ‘ਤੇ ਸਥਿਤ ਹੈ ਤੇ ਇਸ ਵਿੱਚ 329 ਕਾਰਾਂ ਦੀ ਪਾਰਕਿੰਗ ਮੌਜੂਦ ਰਹੇਗੀ।

Share it :
error: Content is protected !!