
ਮੈਲਬੋਰਨ (ਹਰਪ੍ਰੀਤ ਸਿੰਘ) – ਇਹ ਘਟਨਾ ਪੱਛਮੀ ਮੈਲਬੋਰਨ ਦੇ ਅੇਲਬੀਓਨ ਵਿੱਚ ਵਾਪਰੀ ਹੈ ਅਤੇ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਘਰ ‘ਤੇ ਕਰੀਬ ਦਰਜਨ ਤੋਂ ਵਧੇਰੇ ਗੋਲੀਆਂ ਚਲਾਈਆਂ ਗਈਆਂ ਸਨ, ਘਰ ਵਿੱਚ ਉਸ ਵੇਲੇ ਨਿੱਕੇ-ਨਿੱਕੇ ਬੱਚੇ ਵੀ ਮੌਜੂਦ ਸਨ, ਜੋ ਆਪਣੇ ਬੈਡਰੂਮ ਵਿੱਚ ਸੁੱਤੇ ਪਏ ਸਨ। ਇਹ ਗੋਲੀਆਂ ਉਨ੍ਹਾਂ ਦੇ ਬੈਡਰੂਮ ਤੱਕ ਜਾ ਪੁੱਜੀਆਂ ਸਨ। ਪਰ ਚੰਗੀ ਕਿਸਮਤ ਰਹੀ ਕਿ ਕੋਈ ਬੱਚਾ ਜਖਮੀ ਨਹੀਂ ਹੋਇਆ। ਗਵਾਂਢੀਆਂ ਨੇ ਵੀ ਗੋਲੀਆਂ ਚੱਲਣ ਦੀ ਆਵਾਜ ਸੁਨਣ ਦੀ ਪੁਸ਼ਟੀ ਕੀਤੀ ਹੈ।



