ਮਾਲਕ ਦੇ ਲੱਖਾਂ ਡਾਲਰ ਚੋਰੀ ਕਰਨ ਵਾਲੀ ਮਹਿਲਾ ਕਰਮਚਾਰੀ ਕਬੂਲੇ ਦੋਸ਼

ਆਕਲੈਂਡ (ਹਰਪ੍ਰੀਤ ਸਿੰਘ) – ਰਂਗੀਰੋਆ ਦੀ ਜੇਨ ਲਿਟਲਵੁੱਡ ‘ਤੇ ਬੀਜੀ ਕਾਂਟਰੇਕਿੰਗ ਨੂੰ ਲੱਖਾਂ ਡਾਲਰ ਠੱਗਣ ਦੇ ਦੋਸ਼ ਕਬੂਲ ਲਏ ਗਏ ਹਨ ਤੇ ਉਸਨੂੰ ਜਲਦ ਹੀ ਇਸ ਮਾਮਲੇ ਵਿੱਚ ਸਜਾ ਸੁਣਾਈ ਜਾਏਗੀ। 54 ਸਾਲਾ ਜੇਨ ਨੇ 12 ਸਾਲਾਂ ਦੇ ਸਮੇਂ ਵਿੱਚ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ, ਉਹ ਕੰਪਨੀ ਲਈ ਫਾਂਇਨਾਂਸ ਕੰਟਰੋਲਰ ਦਾ ਕੰਮ ਕਰਦੀ ਸੀ। ਕ੍ਰਾਈਸਚਰਚ ਅਦਾਲਤ ਵਿੱਚ ਚੱਲੀ ਕਾਰਵਾਈ ਵਿੱਚ ਜੇਨ ਵਲੋਂ ਇਹ ਦੋਸ਼ ਕਬੂਲੇ ਗਏ ਹਨ ਤੇ ਇਹ ਕੇਸ ਕਰਮਚਾਰੀਆਂ ਵਲੋਂ ਕੰਪਨੀਆਂ ਨੂੰ ਧੋਖਾ ਦੇਣ ਦੇ ਗਿਣਵੇਂ ਚੁਣਵੇਂ ਮਾਮਲਿਆਂ ਚੋਂ ਇੱਕ ਹੈ।

Share it :
error: Content is protected !!