ਫਿਲ ਗੌਫ ਦੀ ਥਾਂ ਕ੍ਰਿਸ ਸੀਡ ਬਣੇ ਇੰਗਲੈਂਡ ਵਿੱਚਨਿਊਜੀਲੈਂਡ ਦੇ ਨਵੇਂ ਹਾਈ ਕਮਿਸ਼ਨਰ

Chris Seed

ਆਕਲੈਂਡ (ਹਰਪ੍ਰੀਤ ਸਿੰਘ) – ਬੀਤੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਕੀਤੀ ਬਿਆਨਬਾਜੀ ਤੋਂ ਬਾਅਦ ਆਪਣੇ ਅਹੁਦੇ ਤੋਂ ਉਤਾਰੇ ਗਏ ਇੰਗਲੈਂਡ ਵਿੱਚ ਨਿਊਜੀਲੈਂਡ ਦੇ ਹਾਈ ਕਮਿਸ਼ਨਰ ਫਿਲ ਗੌਫ ਦੀ ਥਾਂ ਕ੍ਰਿਸ ਸੀਡ ਨੇ ਲੈ ਲਈ ਹੈ। ਕ੍ਰਿਸ ਸੀਡ ਨੇ ਪਬਲਿਕ ਸਰਵਿਸ ਕਮਿਸ਼ਨ ਦੀਆਂ ਸੇਵਾਵਾਂ 1984 ਵਿੱਚ ਅਤੇ ਐਮ ਐਫ ਏ ਟੀ 1985 ਵਿੱਚ ਜੋਇਨ ਕੀਤੀ ਸੀ। ਕ੍ਰਿਸ ਸੀਡ ਸੈਕਟਰੀ ਫਾਰ ਫੋਰਨ ਅਫੇਅਰਜ਼ ਐਂਡ ਟਰੇਡ, ਹੈਡ ਆਫ ਐਮ ਐਫ ਏ ਟੀ ਵੀ ਰਹਿ ਚੁੱਕੇ ਹਨ। ਕ੍ਰਿਸ ਬੀਤੇ ਸਾਲ ਕੰਪੈਨੀਅਨ ਆਫ ਦ ਨਿਊਜੀਲੈਂਡ ਆਰਡਰ ਆਫ ਮੈਰਿਟ ਦਾ ਸਨਮਾਨ ਵੀ ਹਾਸਿਲ ਕਰ ਚੁੱਕੇ ਹਨ। ਕ੍ਰਿਸ ਸੀਡ ਦੀ ਗਿਣਤੀ ਨਿਊਜੀਲੈਂਡ ਦੇ ਟਾਪ ਦੇ ਡਿਪਲੋਮੇਟ ਵਿੱਚ ਹੁੰਦੀ ਹੈ।

Share it :
error: Content is protected !!