ਆਕਲੈਂਡ (ਹਰਪ੍ਰੀਤ ਸਿੰਘ) – ਭਾਰਤ ਦੌਰੇ ‘ਤੇ ਗਏ ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਇਸ ਵੇਲੇ ਕਾਫੀ ਸੁਰਖੀਆਂ ਵਿੱਚ ਹਨ ਤੇ ਭਾਰਤੀ ਮੀਡੀਆ ਵਿੱਚ ਛਾਏ ਹੋਏ ਹਨ। ਉਨ੍ਹਾਂ ਬੀਤੀ ਸ਼ਾਮ ਸੜਕੇ ‘ਤੇ ਖੇਡਦੇ ਗਲੀ ਕ੍ਰਿਕੇਟ ਖੇਡਦੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਉਨ੍ਹਾਂ ਨਾਲ ਕ੍ਰਿਕੇਟ ਖੇਡੀ। ਇਸ ਮੌਕੇ ਉਨ੍ਹਾਂ ਨਾਲ ਨਿਊਜੀਲੈਂਡ ਦੇ ਕ੍ਰਿਕੇਟ ਖਿਡਾਰੀ ਰੋਸ ਟੇਲਰ, ਸਾਬਕਾ ਭਾਰਤੀ ਖਿਡਾਰੀ ਇਜਾਜ ਪਟੇਲ ਤੇ ਕਪਿਲ ਦੇਵ ਵੀ ਮੌਜੂਦ ਰਹੇ।




