
ਪਹਿਲੇ 6 ਲੋਕ ਮੰਗਲਵਾਰ ਨੂੰ ਇਥੋਂ ਦੇ ਲੋਕਾਂ ਵੱਲੋਂ ਰਸਤੇ ‘ਚ ਤੁਰਦੇ ਹੋਏ ਵੇਖੇ ਗਏ ਸਨ, ਜੋ ਗ੍ਰਿਫਤਾਰ ਕੀਤੇ ਗਏ ਤੇ ਅਗਲੇ ਦਿਨ, ਇੰਡੀਜੀਨਸ ਰੇਂਜਰਾਂ ਨੇ ਹੋਰ ਦੋ ਵਿਅਕਤੀਆਂ ਨੂੰ ਲੱਭ ਕੇ ਬਾਰਡਰ ਫੋਰਸ ਦੇ ਹਵਾਲੇ ਕੀਤਾ। ਅਜੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਕਿ ਇਹ ਲੋਕ ਹੁਣ ਕਿੱਥੇ ਰੱਖੇ ਗਏ ਹਨ।
ਡੋਂਕੀ ਲਾਉਣ ਵਾਲੇ ਇਨ੍ਹਾਂ ਲੋਕਾਂ ਦੀ ਬੋਟ ਜਾਂ ਜਹਾਜ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਜਿਸ ਰਾਹੀਂ ਇਹ ਲੋਕ ਆਏ ਹੋਣ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹਨਾਂ ਨੂੰ ਕਿਸੇ ਇੰਡੋਨੇਸ਼ੀਅਨ ਮੱਛੀਬੋਟ ਰਾਹੀਂ ਕਿਨਾਰੇ ਉਤਾਰਿਆ ਗਿਆ ਹੋਵੇ।
ਇਸ ਮਾਮਲੇ ‘ਤੇ ਸਿਆਸੀ ਤਣਾਅ ਵੀ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਨਿਯੁਕਤ ਹੋਏ ਸ਼ੈਡੋ ਹੋਮ ਅਫੇਅਰਜ਼ ਮੰਤਰੀ ਐਂਡਰੂ ਹੈਸਟੀ ਨੇ ਕਿਹਾ ਕਿ “ਇਹ ਘਟਨਾ ਸਾਬਤ ਕਰਦੀ ਹੈ ਕਿ ਅਲਬਾਨੀਜ਼ ਸਰਕਾਰ ਨੇ ਸਰਹੱਦੀ ਸੁਰੱਖਿਆ ‘ਤੇ ਕਾਫੀ ਨਿਵੇਸ਼ ਨਹੀਂ ਕੀਤਾ।”
ਉਥੇ ਹੀ ਹੋਮ ਅਫੇਅਰਜ਼ ਮੰਤਰੀ ਟੋਨੀ ਬਰਕ ਨੇ ਇਨ੍ਹਾਂ ਬਿਆਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ “ਇਸ ਤਰ੍ਹਾਂ ਦੇ ਬਿਆਨ ਸਮਗਲਰਾਂ ਲਈ ਤਰੱਕੀ ਦੇ ਰਸਤੇ ਖੋਲ੍ਹਦੇ ਹਨ।”
ਆਸਟ੍ਰੇਲੀਆਨ ਬਾਰਡਰ ਫੋਰਸ ਅਤੇ ਹੋਮ ਅਫੇਅਰਜ਼ ਵਿਭਾਗ ਵੱਲੋਂ ਅਜੇ ਤੱਕ ਇਸ ਮਾਮਲੇ ‘ਚ ਕੋਈ ਆਧਿਕਾਰਿਕ ਟਿੱਪਣੀ ਨਹੀਂ ਕੀਤੀ ਗਈ ਹੈ।



