ਐਮਰਜੈਂਸੀ ਅਲਰਟ ਸਿਸਟਮ ਦੀ ਨਾਕਾਮਯਾਬੀ

Emergency Alertਆਕਲੈਂਡ (ਹਰਪ੍ਰੀਤ ਸਿੰਘ) – ਨਿਊਜ਼ੀਲੈਂਡ ਦੇ ਕਈ ਰਿਹਾਇਸ਼ੀਆਂ ਨੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਵੱਲੋਂ ਭੇਜੇ ਗਏ ਐਮਰਜੈਂਸੀ ਮੋਬਾਈਲ ਅਲਰਟਸ ਨਾਲ ਜੁੜੀ ਖਾਮੀਆਂ ਬਾਰੇ ਨਾਰਾਜ਼ਗੀ ਪ੍ਰਗਟਾਈ ਹੈ।

ਕਈ ਲੋਕਾਂ ਨੂੰ ਇਮਰਜੈਂਸੀ ਅਲਰਟ ਸਿਰਫ਼ ਦੋ ਵਾਰ ਨਹੀਂ, 12 ਵਾਰੀ ਤੱਕ ਅਲਰਟ ਮਿਲੇ, ਜਦਕਿ ਕਈਆਂ ਨੂੰ ਇੱਕ ਵੀ ਅਲਰਟ ਨਹੀਂ ਮਿਿਲਆ।

ਇਕ ਵਿਅਕਤੀ ਨੇ ਕਿਹਾ ਕਿ ਉਸ ਨੂੰ ਬੁਧਵਾਰ ਨੂੰ ਕੰਮ ਵਾਲੇ ਫੋਨ ਉੱਤੇ ਕਈ ਅਲਰਟ ਆਏ, ਪਰ ਪ੍ਰਸਨਲ ਫੋਨ ‘ਤੇ ਸਿਰਫ ਇੱਕ, ਅਤੇ ਵੀਰਵਾਰ ਨੂੰ ਕਿਸੇ ਵੀ ਡਿਵਾਈਸ ‘ਤੇ ਕੁਝ ਵੀ ਨਹੀਂ ਆਇਆ। ਉਸਨੇ ਇਹ ਵੀ ਦੱਸਿਆ ਕਿ ਉਸਦੀ ਪਤਨੀ ਨੂੰ ਵੀ ਕੋਈ ਅਲਰਟ ਨਹੀਂ ਮਿਿਲਆ, ਜਿਸ ਨੂੰ ਉਹ “ਨਿਰਾਸ਼ਾਜਨਕ” ਮੰਨ ਰਿਹਾ ਹੈ।

ਦੂਜੇ ਪਾਸੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਮੰਨਿਆ ਹੈ ਕਿ ਇਹ ਇੱਕ ਤਕਨੀਕੀ ਗਲਤੀ ਸੀ ਅਤੇ ਉਹ ਇਸਦੀ ਜਾਂਚ ਕਰ ਰਹੇ ਹਨ ਕਿ ਕਿਵੇਂ ਇਹ ਖਰਾਬੀ ਹੋਈ। ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਇੰਨ੍ਹਾਂ ਅਲਰਟਾਂ ਦੀ ਭਰੋਸੇਮੰਦ ਡਿਿਲਵਰੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜ਼ਰੂਰੀ ਹਾਲਾਤਾਂ ਵਿੱਚ।

Share it :
error: Content is protected !!