
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਦੇ ਪਾਪਾਟੋਏਟੋਏ ਵਿਖੇ ਫਰੂਟ ਫਲਾਈ ਮਿਲਣ ਤੋਂ ਬਾਅਦ ਇਲਾਕੇ ਵਿੱਚ ਫਲਾਂ ਤੇ ਸਬਜੀਆਂ ਦੇ ਬਾਹਰ ਜਾਣ ‘ਤੇ ਰੋਕ ਲਾ ਦਿੱਤੀ ਗਈ ਹੈ। ਦੱਸਦੀਏ ਕਿ ਫਰੂਟ ਫਲਾਈ ਨਿਊਜੀਲੈਂਡ ਵਿੱਚ ਬਿਲਕੁਲ ਵੀ ਨਹੀਂ ਪਾਈ ਜਾਂਦੀ ਤੇ ਨਾ ਹੀ ਇਸਦਾ ਮਨੁੱਖਾਂ ਨੂੰ ਕੋਈ ਨੁਕਸਾਨ ਹੈ, ਪਰ ਕਿਉਂਕਿ ਇਹ ਨਿਊਜੀਲੈਂਡ ਦੀ ਵਨਸੰਪਤੀ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ ਤੇ ਇਸ ਦਾ ਖੇਤੀਬਾੜੀ ਨਾਲ ਸਬੰਧਤ ਕਿੱਤਿਆਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸੇ ਲਈ ਇਹ ਰੈਸਟਰੀਕਸ਼ਨਾਂ ਅਮਲ ਵਿੱਚ ਹਨ। ਜਿਸ ਥਾਂ ਤੋਂ ਇਹ ਫਰੂਟ ਫਲਾਈ ਮਿਲੀ ਹੈ, ਉਸ ਦੇ 200 ਤੋਂ 1500 ਮੀਟਰ ਦੇ ਇਲਾਕੇ ਵਿੱਚ ਫਲ/ਸਬਜੀਆਂ ਦੇ ਦੂਜੇ ਇਲਾਕੇ ਵਿੱਚ ਜਾਣ ‘ਤੇ ਰੋਕ ਹੈ।



