ਸਿੰਘਾਪੁਰ ‘ਚ ਹੋਏ ਟੂਰਨਾਮੈਂਟ ‘ਚ ਜਿੱਤੀ $2.6 ਮਿਲੀਅਨ ਦੀ ਇਨਾਮੀ ਰਾਸ਼ੀ
ਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੇ ਗੋਲਫ ਖਿਡਾਰੀ ਬੈਲ ਕੈਂਬੇਲ ਨੇ ਸਿੰਘਾਪੁਰ ਵਿੱਚ ਹੋਈ 3 ਦਿਨਾਂ ਉਹ ਕਰ ਦਿਖਾਇਆ ਹੈ ਜੋ ਪਹਿਲਾਂ ਕਿਸੇ ਗੋਲਫ ਖਿਡਾਰੀ ਨੇ ਨਹੀਂ ਕੀਤਾ, 33 ਸਾਲਾ ਬੈਲ ਕੈਂਬੇਲ ਨੇ ਤਿੰਨ ਦਿਨਾਂ ਗੋਲਫ ਟੂਰਨਾਮੈਂਟ ਵਿੱਚ ਦੁਨੀਆਂ ਭਰ ਦੇ ਦਿੱਗਜਾਂ ਨਾਲ ਖੇਡਦਿਆਂ ਇਹ ਟੂਰਨਾਮੈਂਟ ਤੀਜੇ ਸਥਾਨ ‘ਤੇ ਖਤਮ ਕੀਤਾ ਤੇ ਇਨਾਮ ਵਜੋਂ $2.6 ਮਿਲੀਅਨ ਦੀ ਇਨਾਮੀ ਰਾਸ਼ੀ ਹਾਸਿਲ ਕੀਤੀ। ਕਿਸੇ ਵੀ ਨਿਊਜੀਲੈਂਡ ਦੇ ਗੋਲਫ ਖਿਡਾਰੀ ਵਲੋਂ ਜਿੱਤੀ ਗਈ ਇਹ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।




