ਹੈਮਿਲਟਨ ਪੁਲਿਸ ਅਧਿਕਾਰੀ ਦੀ ਅਣਗਹਿਲੀ, 146 ਕਿਮੀ/ਘੰਟਾ ਦੀ ਰਫਤਾਰ ‘ਤੇ ਦੌੜਾਈ ਗੱਡੀ ਹੋਈ ਹਾਦਸਾਗ੍ਰਸਤ

Waikatoਆਕਲੈਂਡ (ਹਰਪ੍ਰੀਤ ਸਿੰਘ) – ਹੈਮਿਲਟਨ ਵਿੱਚ ਇੱਕ ਡਿਊਟੀ ’ਤੇ ਮੌਜੂਦ ਪੁਲਿਸ ਅਧਿਕਾਰੀ ਨੇ ਚੋਰੀ ਹੋਈ ਕਾਰ ਦੀ ਪਿੱਛਾ ਕਰਦੇ ਹੋਏ ਘੱਟੋ-ਘੱਟ 146 ਕਿਮੀ/ਘੰਟਾ ਦੀ ਰਫਤਾਰ ਤੇ ਗੱਡੀ ਚਲਾਈ, ਜਿਸ ਤੋਂ ਬਾਅਦ ਇੱਕ ਤਿੱਖੇ ਮੌੜ ‘ਤੇ ਕਾਰ ਸੰਤੁਲਨ ਗੁਆ ਬੈਠੀ ਤੇ ਇੱਕ ਪੁੱਲ ਨਾਲ ਜਾ ਟਕਰਾਈ। । ਨਿਕੋਲਾ ਰੋਜ਼ ਮੈਕਕੇਨਜ਼ੀ ਨਾਮ ਦੀ ਅਧਿਕਾਰੀਚੰਗੀ ਕਿਸਮਤ ਨੂੰ ਬਿਨ੍ਹਾਂ ਗੰਭੀਰ ਸੱਟਾਂ ਤੋਂ ਇਸ ਹਾਦਸੇ ਤੋਂ ਬੱਚ ਗਈ, ਪਰ ਉਸਦੇ ਸਾਥੀ ਅਧਿਕਾਰੀ ਦੀ ਹੱਡੀ ਟੁੱਟਣ ਦੀ ਖਬਰ ਹੈ।

ਮਕੈਨਜ਼ੀ ਨੂੰ ਇਸ ਲਾਪਰਵਾਹੀ ਕਾਰਨ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੈਕਕੇਨਜ਼ੀ ਦੇ ਬਿਆਨਾਂ ਮੁਤਾਬਕ ਉਸਦੇ ਸਾਥੀ ਨੂੰ ਸੱਟਾਂ ਲੱਗਣਾ ਮੰਦਭਾਗਾ ਹੈ ਤੇ ਇਸ ਲਈ ਉਸਨੂੰ ਅਫਸੋਸ ਹੈ, ਪਰ ਅਦਾਲਤ ਵਲੋਂ ਉਸਦੇ ਇਸ ਰੱਵਈਏ ਨੂੰ ਗੈਰ ਜਿੰਮੇਵਾਰੀ ਭਰਿਆ ਦੱਸਿਆ ਜਾ ਰਿਹਾ ਹੈ।

Share it :
error: Content is protected !!