IKEA ਨੇ ਨਿਊਜ਼ੀਲੈਂਡ ਵਿੱਚ ਪਹਿਲੇ ਸਟੋਰ ਦੀ ਖੁਲ੍ਹਣ ਦੀ ਤਾਰੀਖ ਦਾ ਐਲਾਨ ਕੀਤਾ

IKEAਆਕਲੈਂਡ (ਹਰਪ੍ਰੀਤ ਸਿੰਘ) – ਸਵੀਡੀਸ਼ ਫਰਨੀਚਰ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਕੰਪਨੀ IKEA ਨੇ ਐਲਾਨ ਕੀਤਾ ਹੈ ਕਿ ਨਿਊਜ਼ੀਲੈਂਡ ਵਿੱਚ ਉਸਦਾ ਪਹਿਲਾ ਸਟੋਰ ਆਕਲੈਂਡ ਦੇ ਸਿਲਵੀਆ ਪਾਰਕ ‘ਚ 4 ਦਸੰਬਰ ਨੂੰ ਆਮ ਲੋਖਾਂ ਲਈ ਖੋਲ ਦਿੱਤਾ ਜਾਏਗਾ।

34,000 ਵਰਗ-ਮੀਟਰ ‘ਤੇ ਬਣੇ ਇਸ ਸਟੋਰ ਦਾ ਨਿਰਮਾਣ ਜੂਨ 2023 ਵਿੱਚ ਸ਼ੁਰੂ ਹੋਇਆ ਸੀ, ਜਦਕਿ ਆਕਲੈਂਡ ਹਵਾਈ ਅੱਡੇ ਦੇ ਨੇੜੇ ਬਣੇ ਬਾਹਰੀ ਗੋਦਾਮ ਦਾ ਕੰਮ ਪਿਛਲੇ ਸਾਲ ਦਸੰਬਰ ਵਿੱਚ ਮੁਕੰਮਲ ਹੋ ਗਿਆ ਸੀ।

ਅਗਸਤ ਵਿੱਚ IKEA ਨੇ ਨਿਊਜ਼ੀਲੈਂਡ ਦੇ ਗਾਹਕਾਂ ਲਈ ਚੁਣੇ ਕੁਝ ਪ੍ਰਸਿੱਧ ਸਮਾਨਾਂ ਦੀ ਝਲਕ ਦਿਖਾਈ ਸੀ। ਸਟੋਰ ਵਿੱਚ ਆਈਕੀਆ ਦੇ ਮਸ਼ਹੂਰ ਸਵੀਡਿਸ਼ ਖਾਣੇ, ਖ਼ਾਸ ਕਰਕੇ ਪ੍ਰਸਿੱਧ ਸਵੀਡਿਸ਼ ਮੀਟਬਾਲਜ਼ ਵੀ ਉਪਲਬਧ ਹੋਣਗੇ। ਨਿਊਜ਼ੀਲੈਂਡ ਵਿੱਚ ਆਈਕੀਆ ਦਾ ਆਪਰੇਸ਼ਨ Ingka Group ਚਲਾਏਗਾ, ਜੋ ਦੁਨੀਆ ਭਰ ਵਿੱਚ ਕੰਪਨੀ ਦੇ ਕਰੀਬ 90% ਸਟੋਰ ਸੰਭਾਲਦਾ ਹੈ।

Share it :
error: Content is protected !!