
ਮਹਿਲਾ ਨੂੰ ਨਿਊਜੀਲੈਂਡ ਰਹਿੰਦਿਆਂ ਇੱਕ ਵਿਅਕਤੀ ਨਾਲ ਪਿਆਰ ਹੋ ਗਿਆ ਸੀ। ਟ੍ਰਾਈਬਿਊਨਲ ਨੇ ਦੱਸਿਆ ਕਿ ਹਾਲਾਂਕਿ ਉਹ ਸਿਰਫ਼ ਪੰਜ ਮਹੀਨੇ ਤੋਂ ਜੋੜੇ ਹਨ, ਪਰ ਉਹ ਪਹਿਲਾਂ ਤੋਂ ਦੋਸਤ ਸਨ ਅਤੇ ਰਿਸ਼ਤਾ ਅਸਲ ਅਤੇ ਗੰਭੀਰ ਹੈ।
ਮਹਿਲਾ ਨੂੰ ਪੋਸਟ-ਟ੍ਰੌਮੈਟਿਕ ਸਟ੍ਰੈਸ ਡਿਸਆਰਡਰ (CPTSD) ਹੈ, ਜੋ ਕਿ ਜਰਮਨੀ ਵਿੱਚ ਹੋਏ ਪੁਰਾਣੇ ਤਜਰਬਿਆਂ ਕਾਰਨ ਹੋਇਆ ਸੀ। ਟ੍ਰਾਈਬਿਊਨਲ ਨੇ ਦੱਸਿਆ ਕਿ ਜਰਮਨੀ ਉਸ ਲਈ ਸਿਰਫ਼ ਤਕਲੀਫਾਂ ਦੀ ਯਾਦ ਦਿਲਾਉਂਦਾ ਦੇਸ਼ ਹੈ। ਫੈਸਲੇ ਵਿੱਚ ਕਿਹਾ ਗਿਆ, “ਜੇਕਰ ਮਹਿਲਾ ਨੂੰ ਨਿਊਜੀਲੈਂਡ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਹ ਉਸ ਦੀ ਮਾਨਸਿਕ ਹਾਲਤ ‘ਤੇ ਬੁਰਾ ਅਸਰ ਪਾਏਗਾ, ਕਿਉਂਕਿ ਉਹ ਆਪਣੇ ਜੀਵਨ ਦੇ ਇਕੋ ਸਹਾਰੇ ਤੋਂ ਵੱਖ ਹੋ ਜਾਏਗੀ।” ਇਸੇ ਨੂੰ ਆਧਾਰ ਮੰਨਦਿਆਂ ਮਹਿਲਾ ਦੀ ਡਿਪੋਰਟੇਸ਼ਨ ਰੋਕ ਦਿੱਤੀ ਗਈ ਹੈ।
ਮਹਿਲਾ ਹਾਸਪਟੈਲਟੀ ਮੈਨੇਜਮੈਂਟ ਵਿੱਚ ਤਜਰਬਾ ਰੱਖਦੀ ਹੈ ਅਤੇ ਇੱਥੇ ਕਮਿਊਨਿਟੀ ਸਪੋਰਟ ਵਰਕਰ ਬਣਨ ਦੀ ਪੜ੍ਹਾਈ ਕਰ ਰਹੀ ਹੈ। ਟ੍ਰਾਈਬਿਊਨਲ ਨੂੰ ਉਸ ਦੇ ਹੱਕ ‘ਚ 20 ਲੋਕਾਂ ਵੱਲੋਂ ਸਹਿਯੋਗ ਪੱਤਰ ਵੀ ਮਿਲੇ।



