ਪਿਹਾ ਬੀਚ ‘ਤੇ ਡੁੱਬਣ ਨਾਲ ਭਾਰਤੀ ਨੌਜਵਾਨ ਦੀ ਮੌਤ

ਔਕਲੈਂਡ( ਜਸਪ੍ਰੀਤ ਸਿੰਘ ਰਾਜਪੁਰਾ) ਵੈਸਟ ਔਕਲੈਂਡ ਦੀ ਸਭ ਤੋਂ ਖਤਰਨਾਕ ਬੀਚ ਪਿਹਾ ਬੀਚ ‘ਤੇ ਨਹਾਉਂਦੇ ਸਮੇਂ ਗੁਆਚੇ 25 ਸਾਲਾ ਭਾਰਤੀ ਨੌਜਵਾਨ ਅਭਿਸ਼ੇਕ ਅਰੋੜਾ ਦੀ ਲਾਸ਼ ਬੈਥੇਲਜ਼ ਬੀਚ ‘ਤੇ ਮਿਲੀ ਹੈ। ਜ਼ਿਕਰ ਯੋਗ ਹੈ ਕਿ ਅਭਿਸ਼ੇਕ ਅਗਲੇ ਮਹੀਨੇ ਵਿਆਹ ਕਰਵਾਉਣ ਵਾਲਾ ਸੀ।

ਮੰਗਲਵਾਰ ਦੁਪਹਿਰ 4 ਵਜੇ, ਅਭਿਸ਼ੇਕ ਅਤੇ ਛੇ ਹੋਰ ਲੋਕ ਪਿਹਾ ਬੀਚ ‘ਤੇ ਰਿੱਪ ਕਰੰਟ ਵਿੱਚ ਫਸ ਗਏ। ਲਾਈਫਗਾਰਡਸ ਨੇ ਛੇ ਨੂੰ ਬਚਾ ਲਿਆ, ਪਰ ਅਭਿਸ਼ੇਕ ਗੁਆਚ ਗਿਆ। ਕੱਲ੍ਹ ਰਾਤ, ਪੁਲਿਸ ਨੂੰ ਬੈਥੇਲਜ਼ ਬੀਚ ‘ਤੇ ਇੱਕ ਲਾਸ਼ ਮਿਲੀ । ਪਛਾਣ ਅਧਿਕਾਰਿਕ ਤੌਰ ‘ਤੇ ਨਹੀਂ ਹੋਈ, ਪਰ ਪੁਲਿਸ ਨੂੰ ਯਕੀਨ ਹੈ ਕਿ ਇਹ ਅਭਿਸ਼ੇਕ ਹੀ ਹੈ।

ਪਰਿਵਾਰ ਲਈ ਦੁੱਖ

ਅਭਿਸ਼ੇਕ ਦੇ ਚਚੇਰੇ ਭਰਾ ਵਿਜੇ ਤੋਮਰ ਨੇ ਦੱਸਿਆ ਕਿ ਪਰਿਵਾਰ ਨੂੰ ਕੱਲ੍ਹ ਖਬਰ ਮਿਲੀ ਅਤੇ ਇਹ ਖਬਰ ਉਹਨਾਂ ਦੇ ਪਰਿਵਾਰ ਲਈ ਬਹੁਤ ਦੁਖਦਾਈ ਹੈ। ਅਸੀਂ ਉਸਨੂੰ ਭਾਰਤ ਲਿਜਾਣ ਦੀ ਤਿਆਰੀ ਕਰ ਰਹੇ ਹਾਂ ।”

ਅਭਿਸ਼ੇਕ ਅੱਠ ਸਾਲ ਪਹਿਲਾਂ ਅੰਬਾਲਾ, ਭਾਰਤ ਤੋਂ ਔਕਲੈਂਡ ਆਇਆ ਸੀ। ਉਹ ਅਗਲੇ ਮਹੀਨੇ ਸ੍ਰੀਲੰਕਾ ਦੀ ਇੱਕ ਲੜਕੀ ਨਾਲ ਵਿਆਹ ਕਰਵਾਉਣ ਵਾਲਾ ਸੀ।ਇਸ ਇਸ ਘਟਨਾ ਤੋਂ ਬਾਅਦ ਉਸ ਦੀ ਮੰਗੇਤਰ ਵੀ ਗਹਿਰੇ ਸਦਮੇ ਵਿੱਚ ਦੇਖੀ ਗਈ।

ਪਰਿਵਾਰ ਨੂੰ ਮੁਸ਼ਕਿਲਾਂ

ਅਰਜੁਨ ਭਾਰਦਵਾਜ, ਜੋ ਪਰਿਵਾਰ ਦੀ ਮਦਦ ਕਰ ਰਹੇ ਹਨ, ਨੇ ਦੱਸਿਆ ਕਿ ਅਭਿਸ਼ੇਕ ਦਾ ਭਰਾ ਨਿਊਜ਼ੀਲੈਂਡ ਆ ਰਿਹਾ ਹੈ ਤਾਂ ਜੋ ਅਭਿਸ਼ੇਕ ਦੀ ਲਾਸ਼ ਦੀ ਪਛਾਣ ਕਰਕੇ ਉਸਨੂੰ ਭਾਰਤ ਲਿਜਾਇਆ ਜਾ ਸਕੇ। ਇਸ ਮੌਕੇ ਅਨੁਰਾ ਅਰਜੁਨ ਭਰਦਵਾਜ ਨਹੀਂ ਦੱਸਿਆ ਕਿ ਅਭਿਸ਼ੇਕ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਬਹੁਤੀ ਚੰਗੀ ਨਹੀਂ ਜਿਸ ਕਾਰਨ ਉਹ ਫੰਡ ਰੇਜ ਕਰਨ ਲਈ ਯਤਨ ਕਰ ਰਹੇ ਹਨ।

ਸਰਫ ਲਾਈਫ ਸੇਵਿੰਗ ਨਿਊਜ਼ੀਲੈਂਡ ਦੇ ਅਨੁਸਾਰ, ਸਾਰੇ ਤੈਰਾਕ ਫਲੈਗ ਵਾਲੇ ਖੇਤਰ ਵਿੱਚ ਸਨ। ਲਾਈਫਗਾਰਡਸ ਨੇ ਛੇ ਨੂੰ ਬਚਾ ਲਿਆ, ਪਰ ਅਭਿਸ਼ੇਕ ਨੂੰ ਨਹੀਂ। ਰਿਪੋਰਟਾਂ ਅਨੁਸਾਰ, ਉਸਨੂੰ ਤੈਰਾਕੀ ਨਹੀਂ ਆਉਂਦੀ ਸੀ। ਸਮੁੰਦਰੀ ਹਾਲਾਤ ਖਤਰਨਾਕ ਸਨ, ਜਿਸ ਵਿੱਚ 2.5 ਮੀਟਰ ਦੀਆਂ ਲਹਿਰਾਂ ਅਤੇ ਤੇਜ਼ ਹਵਾਵਾਂ ਸਨ ਜਿਸ ਕਾਰਨ ਉਹ ਇਹਨਾਂ ਲਹਿਰਾਂ ਦੀ ਚਪੇਟ ਵਿੱਚ ਆ ਗਿਆ ਅਤੇ ਸਮੁੰਦਰ ਦੀਆਂ ਲਹਿਰਾਂ ਉਸ ਨੂੰ ਸਮੁੰਦਰ ਵਿੱਚ ਖਿੱਚ ਕੇ ਲੈ ਗਈਆਂ।

ਔਕਲੈਂਡ ਦੀ ਭਾਰਤੀ ਕਮਿਊਨਿਟੀ ਨੇ ਅਭਿਸ਼ੇਕ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਬਹੁਤ ਸਾਰੇ ਲੋਕ ਨਵੇਂ ਪ੍ਰਵਾਸੀਆਂ ਲਈ ਤੈਰਾਕੀ ਸਿੱਖਣ ਦੀ ਮੰਗ ਕਰ ਰਹੇ ਹਨ। ਜੀ ਇਸ ਤੋਂ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਭਾਰਤੀ ਨੌਜਵਾਨ ਇਸ ਤਰੀਕੇ ਮੌਤ ਦੇ ਮੂੰਹ ਦੇ ਵਿੱਚ ਜਾਂ ਡਿੱਗੇ ਹਨ। ਭਾਰਤ ਤੋਂ ਆਉਣ ਤੋਂ ਬਾਅਦ ਪਾਣੀ ਦੇ ਨਾਲ ਬਹੁਤਾ ਵਾਹ ਵਾਸਤਾ ਨਾ ਹੋਣ ਕਾਰਨ ਕਈ ਵਾਰ ਨੌਜਵਾਨ ਪਾਣੀ ਦੇ ਵਿੱਚ ਚਲੇ ਜਾਂਦੇ ਹਨ ਜਿਸ ਕਾਰਨ ਅਣਿਆਈ ਮੌਤ ਮਾਰੇ ਜਾਂਦੇ ਹਨ ਪਹਿਲਾਂ ਵੀ ਸਰਕਾਰ ਵੱਲੋਂ ਅਤੇ ਭਾਈਚਾਰੇ ਵੱਲੋਂ ਵੱਖ-ਵੱਖ ਸਮੇਂ ਦੇ ਉੱਤੇ ਨਵੇਂ ਆਉਣ ਵਾਲੇ ਨੌਜਵਾਨਾ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਹਨ , ਪਰ ਫਿਰ ਵੀ ਨੌਜਵਾਨ ਇਸ ਤਰੀਕੇ ਮੌਤ ਦੇ ਮੂੰਹ ਜਾ ਪੈਂਦੇ ਹਨ।

Share it :
error: Content is protected !!