ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਵਧਾਉਣ ਵਿੱਚ ਲੱਗੀ ਨਿਊਜੀਲੈਂਡ ਸਰਕਾਰ

International Studentsਆਕਲੈਂਡ (ਹਰਪ੍ਰੀਤ ਸਿੰਘ) – ਨਿਊਜੀਲੈਂਡ ਦੀ ਸਿੱਖਿਆ ਮੰਤਰੀ ਏਰਿਕਾ ਸਟੈਨਫੋਰਡ ਨੇ ਅੰਤਰ-ਰਾਸ਼ਟਰੀ ਵਿਿਦਆਰਥੀਆਂ ਰਾਹੀਂ ਦੇਸ਼ ਦੀ ਅਰਥਵਿਵਸਥਾ ਵਿੱਚ ਹੋਣ ਵਾਲੀ ਆਮਦਨ ਨੂੰ ਦੋਗੁਣਾ ਕਰਨ ਦੀ ਯੋਜਨਾ ਜਾਰੀ ਕੀਤੀ ਹੈ। ਯੋਜਨਾ ਅਨੁਸਾਰ, ਨਵੰਬਰ ਤੋਂ ਵਿਿਦਆਰਥੀ ਵੀਜ਼ਾ ਰੱਖਣ ਵਾਲਿਆਂ ਨੂੰ ਹਫ਼ਤੇ ਵਿੱਚ 20 ਦੀ ਥਾਂ 25 ਘੰਟੇ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸਦੇ ਨਾਲ ਹੀ ਮਾਨਤਾ ਪ੍ਰਾਪਤ ਐਕਸਚੇਂਜ ਪ੍ਰੋਗਰਾਮਾਂ ਵਿੱਚ ਭਾਗ ਲੈ ਰਹੇ ਸਾਰੇ ਵਿਿਦਆਰਥੀਆਂ ਨੂੰ ਵੀ ਕੰਮ ਕਰਨ ਦੇ ਹੱਕ ਮਿਲਣਗੇ।
ਸਰਕਾਰ ਇੱਕ ਛੇ ਮਹੀਨੇ ਦੀ ਛੋਟੀ ਮਿਆਦ ਦੀ ਵਰਕ ਵੀਜ਼ਾ ਸਕੀਮ ਲਿਆਉਣ ‘ਤੇ ਵੀ ਵਿਚਾਰ ਕਰ ਰਹੀ ਹੈ, ਜੋ ਕਿ ਉਹਨਾਂ ਵਿਿਦਆਰਥੀਆਂ ਲਈ ਹੋਵੇਗੀ ਜੋ ਪੋਸਟ-ਸਟਡੀ ਵਰਕ ਰਾਈਟਸ ਲਈ ਯੋਗ ਨਹੀਂ ਹਨ। ਇਹ ਇਨ੍ਹਾਂ ਵਿਿਦਆਰਥੀਆਂ ਲਈ ਅਓਾਂੜ (ਅਚਚਰੲਦਿਟੲਦ ਓਮਪਲੋੇੲਰ ਾਂੋਰਕ ੜਿਸੳ) ਰਾਹੀਂ ਨੌਕਰੀ ਲੱਭਣ ਦਾ ਸਮਾਂ ਦੇਵੇਗੀ।

ਏਰੀਕਾ ਸਟੇਨਫੋਰਟ ਨੇ ਉਮੀਦ ਪ੍ਰਗਟਾਈ ਹੈ ਕਿ 2034 ਤੱਕ ਵਿਿਦਆਰਥੀਆਂ ਦੀ ਗਿਣਤੀ 83,700 ਤੋਂ ਵਧਾ ਕੇ 1,19,000 ਕਰ ਦਿੱਤੀ ਜਾਵੇਗੀ, ਜਿਸ ਨਾਲ ਉੱਚ ਸਿੱਖਿਆ ਖੇਤਰ ਦੀ ਆਮਦਨ ਸਾਲਾਨਾ $7.2 ਬਿਲੀਅਨ ਹੋ ਸਕਦੀ ਹੈ।

Share it :
error: Content is protected !!